ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

9 ਮਹੀਨਿਆਂ ਤੋਂ ਦੁਬਈ `ਚ ਫਸੇ 8 ਭਾਰਤੀ ਮੱਲਾਹ

9 ਮਹੀਨਿਆਂ ਤੋਂ ਫਸੇ ਦੁਬਈ `ਚ 8 ਭਾਰਤੀ ਮੱਲਾਹ

ਦੁਬਈ `ਚ ਅੱਠ ਭਾਰਤੀ ਮੱਲਾਹ ਪਿਛਲੇ ਨੌਂ ਮਹੀਨਿਆਂ ਤੋਂ ਬਿਨਾ ਤਨਖ਼ਾਹ ਦੇ ਇੱਕ ਸਮੁੰਦਰੀ ਜਹਾਜ਼ `ਚ ਫਸੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਨਾਮਾ ਤੋਂ ਰਵਾਨਾ ਹੋਇਆ ਇਹ ਜਹਾਜ਼ ਪਿਛਲੇ ਵਰ੍ਹੇ ਨਵੰਬਰ `ਚ ਦੁਬਈ ਦੀ ਸਮੁੰਦਰੀ ਸਰਹੱਦ ਅੰਦਰ ਪੁੱਜਾ ਸੀ। ਜਹਾਜ਼ `ਚ ਫਸੇ ਮੱਲਾਹਾਂ ਨੇ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਬਿਨਾ ਤਨਖ਼ਾਹ ਤੇ ਬਿਨਾ ਭੋਜਨ ਤੇ ਈਂਧਨ ਦੇ ਛੱਡ ਦਿੱਤਾਾ ਹੈ।


ਐੱਮਵੀ ਟੌਪਮੈਨ ਨਾਂਅ ਦਾ ਇਹ ਜਹਾਜ਼ ਦੁਬਈ ਮੈਰੀਟਾਈਮ ਸਿਟੀ ਦੀ 13ਵੀਂ ਬੰਦਰਗਾਹ `ਚ ਲੱਗਾ ਹੋਇਆ ਹੈ। ਰਿਪੋਰਟ ਮੁਤਾਬਕ ਮੱਲਾਹਾਂ ਨੇ ਦੱਸਿਆ ਕਿ ਦੁਬਈ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਸਿਰਫ਼ ਇੱਕੋ ਮਹੀਨੇ ਦੀ ਤਨਖ਼ਾਹ ਦਿੱਤੀ ਗਈ ਹੈ ਅਤੇ ਭੋਜਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਾਮਾਤਰ ਕੀਤੀ ਜਾ ਰਹੀ ਹੈ।


ਜਹਾਜ਼ `ਚ ਫਸੇ ਮੱਲਾਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਅਸੀਂ ਕਿਸੇ ਤਰ੍ਹਾਂ ਜਿਉਂ ਰਹੇ ਹਾਂ। ਸਾਡਾ ਵਜ਼ਨ ਸੱਤ-ਅੱਠ ਕਿਲੋ ਡਿੱਗ ਚੁੱਕਾ ਹੈ। ਸਾਡੇ ਕੋਲ ਤਾਕਤ ਵੀ ਨਹੀਂ ਬਚੀ। ਉੱਧਰ ਸਾਡੇ ਪਰਿਵਾਰਕ ਮੈਂਬਰ ਵੀ ਪਰੇਸ਼ਾਨ ਹੋ ਰਹੇ ਹਨ। ਹਾਲਾਤ ਅਜਿਹੇ ਹੋ ਗਏ ਹਨ ਕਿ ਅਸੀਂ ਖ਼ੁਦਕੁਸ਼ੀ ਕਰਨ ਦੀ ਸਰਦਲ਼ `ਤੇ ਹਾਂ।


ਇੱਥੇ ਵਰਨਣਯੋਗ ਹੈ ਕਿ ਮੱਲਾਹਾਂ ਕੋਲ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਵੀਜ਼ਾ ਨਹੀਂ ਹੈ, ਜਿਸ ਕਾਰਣ ਉਹ ਜਹਾਜ਼ ਤੋਂ ਉੱਤਰ ਨਹੀਂ ਸਕਦੇ।


ਜਹਾਜ਼ `ਤੇ ਸਵਾਰ ਅਮਲੇ ਦੇ ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਜੇ ਕੋਈ ਹਾਦਸੇ ਜਾਂ ਮੈਡੀਕਲ ਦੀ ਹੰਗਾਮੀ ਹਾਲਾਤ ਹੁੰਦੀ ਹੈ, ਤਾਂ ਅਸੀਂ ਮਦਦ ਲੈਣ ਲਈ ਵੀ ਬਾਹਰ ਨਹੀਂ ਜਾ ਸਕਦੇ। ਅੱਗ-ਬੁਝਾਉਣ ਵਾਲੇ ਯੰਤਰ ਵੀ ਖ਼ਤਮ ਹੋ ਚੁੱਕੇ ਹਨ।


ਇਸ ਦੌਰਾਨ ਯੂਏਈ ਦੀ ਕੇਂਦਰੀ ਟਰਾਂਸਪੋਰਟ ਅਥਾਰਟੀ ਨੇ ਜਹਾਜ਼ ਦੇ ਭਾਰਤੀ ਮਾਲਕ ਨੂੰ ਚੇਤਾਵਨੀ ਵੀ ਦਿੱਤੀ ਹੈ। ਅਥਾਰਟੀ ਨੇ ਕਿਹਾ ਕਿ ਜੇ ਵੀਰਵਾਰ ਤੱਕ ਮੱਲਾਹਾਂ ਦੀ ਸਮੱਸਿਆ ਹੱਲ ਕਰਨ ਦੀ ਕੋਈ ਯੋਜਨਾ ਪੇਸ਼ ਨਾ ਕੀਤੀ ਗਈ, ਤਾਂ ਕੰਪਨੀ `ਤੇ ਰੋਕ ਲਾ ਦਿੱਤੀ ਜਾਵੇਗੀ।  ਉੱਧਰ ਸ਼ਾਰਜਾਹ `ਚ ਕੰਪਨੀ ਦੇ ਇੱਕ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਕੰਪਨੀ ਇਸ ਵੇਲੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਮੱਲਾਹਾਂ ਦੀ ਤਨਖ਼ਾਹ ਤਾਂ ਜਹਾਜ਼ ਵੇਚਣ ਤੋਂ ਬਾਅਦ ਹੀ ਦਿੱਤੀ ਜਾ ਸਕੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 Indian sailors stranded in Dubai