ਹਿਮਾਲਿਆ ਵਿਆਗਰਾ ਦੇ ਨਾਮ ਨਾਲ ਮਸ਼ਹੂਰ ਕੀਮਤੀ ਜੜੀ–ਬੂਟੀ ਨੂੰ ਨੇਪਾਲ ਦੇ ਡੋਲਪਾ ਜ਼ਿਲ੍ਹੇ ਵਿਚ ਇਕੱਠੇ ਕਰਦੇ ਹੋਏ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਆਪਣੇ ਕਾਮਉਤੇਜਕ ਗੁਣਾਂ ਲਈ ਮਸ਼ਹੂਰ ਜੜੀ ਬੂਟੀ ਕੇਵਲ 10,000 ਫੁੱਟ ਤੋਂ ਜ਼ਿਆਦਾ ਉਚੇ ਹਿਮਾਲਿਆ ਦੀਆਂ ਪਹਾੜੀਆਂ ਉਤੇ ਮਿਲਦੀਆਂ ਹਨ।
ਪੁਲਿਸ ਨੇ ਕਿਹਾ ਕਿ ਪਿਛਲੇ ਹਫਤੇ ਵਿਚ ਇਸ ਦੁਰਲਭ ਜੜੀ ਬੂਟੀ ਨੂੰ ਇਕੱਠਾ ਕਰਦੇ ਹੋਏ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ।
ਹਰ ਗਰਮੀ ਵਿਚ, ਲੋਕ ਇਸ ਬਹੁਕੀਮਤੀ ਜੜੀ–ਬੂਟੀ ਦੀ ਭਾਲ ਵਿਚ ਮੀਲਾਂ ਦੂਰ ਚਲੇ ਜਾਂਦੇ ਹਨ, ਜੋ ਪੂਰੇ ਏਸ਼ੀਆ ਅਤੇ ਅਮਰੀਕਾ ਵਿਚ 100 ਅਮਰੀਕੀ ਡਾਲਰ ਪ੍ਰਤੀ ਗ੍ਰਾਮ ਤੋਂ ਵੀ ਜ਼ਿਆਦਾ ਵਿਕਦੀ ਹੈ।