ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨੀ ਮਿਸਾਇਲ ਹਮਲੇ ’ਚ 20 ਅਮਰੀਕੀ ਫ਼ੌਜੀਆਂ ਸਣੇ 80 ਹਲਾਕ

ਈਰਾਨੀ ਮਿਸਾਇਲ ਹਮਲੇ ’ਚ 20 ਅਮਰੀਕੀ ਫ਼ੌਜੀਆਂ ਸਣੇ 80 ਹਲਾਕ

ਇਰਾਕ ’ਚ ਦੋ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹੋਏ ਹਮਲੇ ’ਚ 80 ਵਿਅਕਤੀ ਮਾਰੇ ਗਏ ਹਨ; ਜਿਨ੍ਹਾਂ ਵਿੱਚ 20 ਅਮਰੀਕੀ ਫ਼ੌਜੀ ਜਵਾਨ ਵੀ ਸ਼ਾਮਲ ਹਨ। ਇਹ ਹਮਲਾ ਈਰਾਨ ਨੇ ਕੀਤਾ ਹੈ। ਇਸ ਹਮਲੇ ਤੋਂ ਬਾਅਦ ਈਰਾਨੀ ਮੀਡੀਆ ਨੇ ਜਾਣਕਾਰੀ ਦਿੰਦਿਆਂ ਕਿਹਾ – ‘ਈਰਾਨੀ ਹਮਲੇ ’ਚ 80 ਅਮਰੀਕੀ ਦਹਿਸ਼ਤਗਰਦ ਮਾਰੇ ਗਏ ਹਨ।’

 

 

ਮੰਗਲਵਾਰ ਦੇਰ ਰਾਤੀਂ ਈਰਾਨ ਨੇ ਇਰਾਕ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਇੱਕ ਦਰਜਨ ਬੈਲਿਸਟਿਕ ਮਿਸਾਇਲਾਂ ਨਾਲ ਹਮਲਾ ਕੀਤਾ। ਫ਼ਿਲਹਾਲ ਪੈਂਟਾਗਨ ਇਸ ਹਮਲੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ।

 

 

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਦੇ ਚੱਲਦਿਆਂ ਈਰਾਨ ਦੀ ਰਾਜਧਾਨ ਤਹਿਰਾਨ ਸਥਿਤ ਇਮਾਮ ਖੁਮੈਨੀ ਕੌਮਾਂਤਰੀ ਹਵਾਈ ਅੱਡੇ ਕੋਲ ਇੱਕ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਯੂਕਰੇਨ ਦਾ ਸੀ ਤੇ ਉਸ ਵਿੱਚ ਸਵਾਰ ਸਾਰੇ 170 ਯਾਤਰੀ ਮਾਰੇ ਗਏ।

 

 

ਈਰਾਨ ਦੇ ਰੈੱਡ ਕ੍ਰਿਸੈਂਟ ਵੱਲੋਂ ਕਿਹਾ ਗਿਆ ਹੈ ਕਿ ਤਹਿਰਾਨ ਤੋਂ ਉਡਾਣ ਭਰਨ ਤੋਂ ਬਾਅਦ ਬੁੱਧਵਾਰ ਨੂੰ ਹਾਦਸਾਗ੍ਰਸਤ ਹੋਏ ਇੱਕ ਯੂਕਰੇਨੀ ਯਾਤਰੀ ਜਹਾਜ਼ ਦੇ ਸਾਰੇ 170 ਯਾਤਰੀ ਮਾਰੇ ਗਏ ਹਨ।

 

 

ਰਿਪੋਰਟ ਮੁਤਾਬਕ ਈਰਾਨ ਦੇ ਰੀਵੌਲਿਯੂਸ਼ਨਰੀ ਗਾਰਡਜ਼ ਨੇ ਅਮਰੀਕੀ ਏਅਰਬੇਸ ਉੱਤੇ ਹਮਲੇ ਨੂੰ ‘ਸ਼ਹੀਦ ਸੁਲੇਮਾਨੀ ਆਪਰੇਸ਼ਨ’ ਦਾ ਨਾਂਅ ਦਿੱਤਾ ਹੈ ਤੇ ਇੱਕ ਤੋਂ ਬਾਅਦ ਇੱਕ ਕਰ ਕੇ ਕਈ ਮਿਸਾਇਲਾਂ ਦਾਗੀਆਂ।

 

 

ਇਸ ਘਟਨਾ ਤੋਂ ਬਾਅਦ ਈਰਾਨ ਦੇ ਇੱਕ ਪ੍ਰਮਾਣੂ ਪਲਾਂਟ ਦੀ ਸੁਰੱਖਿਆ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਕਿਉਂਕਿ ਉਸ ਉੱਤੇ ਹੁਣ ਅਮਰੀਕੀ ਹਮਲੇ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

 

 

ਰਿਪੋਰਟਾਂ ਮੁਤਾਬਕ ਇੱਕ ਈਰਾਨੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਉੱਤੇ ਹੁਣ ਖ਼ਤਰੇ ਦੇ ਬੱਦਲ ਛਾਏ ਹੋਏ ਹਨ। ਈਰਾਨ ਦੇ ਆਲੇ–ਦੁਆਲੇ ਅਮਰੀਕੀ ਫ਼ੌਜੀ ਟਿਕਾਣੇ ਬਣੇ ਹੋਏ ਹਨ। ਈਰਾਨ ਪਹਿਲਾਂ ਵੀ ਅਮਰੀਕਾ ਸਮੇਤ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਸਖ਼ਤ ਅੰਜਾਮ ਭੁਗਤਣ ਦੀ ਚੇਤਾਵਨੀ ਦੇ ਚੁੱਕਾ ਹੈ।

 

 

ਇਸ ਤੋਂ ਬਾਅਦ ਕੈਨੇਡਾ ਨੇ ਇਰਾਕ ਨਾਲ ਆਪਣੇ ਫ਼ੌਜੀ ਕੁਵੈਤ ਭੇਜਣ ਬਾਰੇ ਵਿਚਾਰ–ਵਟਾਂਦਰਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:80 Killed including 20 US Soldiers in Iran Missile Attack