ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ 'ਚ ਭੂਚਾਲ ਕਾਰਨ 92 ਮੌਤਾਂ, 100 ਤੋਂ ਵੱਧ ਜ਼ਖਮੀ

ਇੰਡੋਨੇਸ਼ੀਆ ਦੇ ਲੋਮਬੋਕ ਦੀਪ ਤੇ ਐਤਵਾਰ ਨੂੰ ਭੂਚਾਲ ਦਾ ਇੱਕ ਵੱਡਾ ਝੱਟਕਾ ਮਹਿਸੂਸ ਕੀਤਾ ਗਿਆ ਜਿਸ ਕਾਰਨ 92 ਲੋਕਾਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਜ਼ਖਮੀ ਹੋ ਗਏ। ਕਈ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ।

 

ਅਮਰੀਕੀ ਭੂਗੋਲਿਕ ਸਰਵੇਖਣ ਮੁਤਾਬਕ ਇਸ ਭੂਚਾਲ ਦੀ ਤੀਬਰਤਾ 7 ਸੀ ਅਤੇ ਇਸਦਾ ਕੇਂਦਰ ਲੋਮਬੋਕ ਦੇ ਉੱਤਰੀ ਖੇਤਰ ਚ ਜ਼ਮੀਨ ਤੋਂ ਸਿਰਫ 10 ਕਿਲੋਮੀਟਰ ਥੱਲੇ ਸੀ।

 

ਜ਼ਬਰਦਸਤ ਭੂਚਾਲ ਕਾਰਨ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਚ ਭਾਜਵਾਂ ਪੈ ਗਈਆਂ ਤੇ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜ ਗਏ। ਭੂਚਾਲ ਦੇ ਝੱਟਕੇ ਬਾਲੀ ਦੀਪ ਤੱਕ ਮਹਿਸੂਸ ਕੀਤੇ ਗਏ।

 

ਹਫਤੇ ਪਹਿਲਾਂ ਲੋਮਬੋਕ ਦੀਪ ਤੇ ਆਏ ਭੂਚਾਲ ਚ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਮਾਤਾਰਾਮ ਤਲਾਸ਼ੀ ਅਤੇ ਬਚਾਅ ਏਜੰਸੀ ਦੇ ਇੱਕ ਅਧਿਕਾਰੀ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 92 ਹੋ ਗਈ ਹੈ। ਭੂਚਾਲ ਮਗਰੋਂ ਜਾਰੀ ਕੀਤੀ ਗਈ ਸੁਨਾਮੀ ਦੀ ਚੇਤਾਵਨੀ ਰੱਦ ਕਰ ਦਿੱਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:92 killed more than 100 injured in Indonesia earthquake