ਅਗਲੀ ਕਹਾਣੀ

ਮਲੇਸ਼ੀਆ `ਚ ਫਸੇ 9 ਭਾਰਤੀ ਕਾਮੇ ਬਚਾਏ

ਮਲੇਸ਼ੀਆ `ਚ ਫਸੇ 9 ਭਾਰਤੀ ਕਾਮੇ ਬਚਾਏ

ਮਲੇਸ਼ੀਆ `ਚ ਫਸੇ ਪੱਛਮੀ ਬੰਗਾਲ ਦੇ 9 ਕਾਮਿਆਂ ਨੂੰ ਬਚਾ ਲਿਆ ਗਿਆ ਹੈ। ਇਹ ਸਾਰੇ ਉੱਥੇ ਇਮਾਰਤ-ਉਸਾਰੀ ਦੇ ਕੰਮ ਲਈ ਗਏ ਸਨ। ਇਹ ਜਾਣਕਾਰੀ ਕਾਂਗਰਸੀ ਸੰਸਦ ਮੈਂਬਰ ਮੌਸਮ ਨੂਰ ਨੇ ਦਿੱਤੀ। ਇਹ ਸਾਰੇ ਇਸੇ ਵਰ੍ਹੇ ਇੱਕ ਏਜੰਟ ਦੀ ਮਦਦ ਨਾਲ ਮਈ ਤੇ ਜੂਨ ਮਹੀਨੇ ਭਾਰਤ ਤੋਂ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਪਹਿਲਾਂ ਹੋਏ ਕੰਟਰੈਕਟ ਅਨੁਸਾਰ ਤਨਖ਼ਾਹ ਨਹੀਂ ਮਿਲੀ।


ਮਾਲਦਾ-ਉੱਤਰ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਸ੍ਰੀ ਨੂਰ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ ਦੇ ਪਾਸਪੋਰਟ ਵੀ ਜਾਂਦੇ ਸਾਰ ਹੀ ਲੈ ਲਏ ਗਏ ਸਨ। ਹੁਣ ਮਲੇਸ਼ੀਆ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਹੈ ਕਿ ਕਾਮਿਆਂ ਨੂੰ ਬਚਾ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।


ਇਨ੍ਹਾਂ ਭਾਰਤੀ ਕਾਮਿਆਂ ਦੇ ਮਲੇਸ਼ੀਆ `ਚ ਫਸੇ ਹੋਣ ਬਾਰੇ ਉਦੋਂ ਪਤਾ ਲੱਗਾ, ਜਦੋਂ ਉਨ੍ਹਾਂ `ਚੋਂ ਇੱਕ ਕਾਮੇ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਪਰਿਵਾਰਕ ਮੈਂਬਰਾਂ ਨੇ ਅੱਗੇ ਆਪਣੇ ਹਲਕੇ ਦੇ ਸੰਸਦ ਮੈਂਬਰ ਕੋਲ ਜਾ ਕੇ ਸਾਰੀ ਸਮੱਸਿਆ ਸਾਂਝੀ ਕੀਤੀ। ਸ੍ਰੀ ਨੂਰ ਨੇ ਤਦ ਤੁਰੰਤ 28 ਅਗਸਤ ਨੂੰ ਵੀ ਉਨ੍ਹਾਂ ਕਾਮਿਆਂ ਬਾਰੇ ਮਲੇਸ਼ੀਆ ਦੇ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ। ਅੱਗਿਓਂ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਵਾਪਸ ਮਾਲਦਾ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 Indian workers rescued in Malaysia