ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮਸਜਿਦਾਂ ’ਤੇ ਹਮਲੇ ਪਿੱਛੋਂ ਨਿਊ ਜ਼ੀਲੈਂਡ ’ਚ 9 ਭਾਰਤੀ ਲਾਪਤਾ

​​​​​​​ਮਸਜਿਦਾਂ ’ਤੇ ਹਮਲੇ ਪਿੱਛੋਂ ਨਿਊ ਜ਼ੀਲੈਂਡ ’ਚ 9 ਭਾਰਤੀ ਲਾਪਤਾ

ਅੱਜ ਸ਼ੁੱਕਰਵਾਰ ਨੂੰ ਨਿਊ ਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ 49 ਵਿਅਕਤੀਆਂ ਦੇ ਮਾਰੇ ਜਾਣ ਤੇ 20 ਹੋਰਨਾਂ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਤੋਂ ਬਾਅਦ ਦੇਸ਼ ਵਿੱਚ ਰਹਿ ਰਹੇ ਭਾਰਤੀ ਮੂਲ ਦੇ 9 ਵਿਅਕਤੀ ਲਾਪਤਾ ਹਨ। ਇਹ ਜਾਣਕਾਰੀ ਨਿਊ ਜ਼ੀਲੈਂਡ ਵਿੱਚ ਭਾਰਤੀ ਦੂਤ ਸੰਜੀਵ ਕੋਹਲੀ ਨੇ ਇੱਕ ਟਵੀਟ ਰਾਹੀਂ ਦਿੱਤੀ।

 

 

ਪ੍ਰਧਾਨ ਮੰਤਰੀ ਜੈਸਿੰਦਾ ਆਰਡਰਨ ਨੇ ਗੋਲੀਬਾਰੀ ਦੀ ਉਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਇਸ ਨੂੰ ਦੇਸ਼ ਦੀ ਹੁਣ ਤੱਕ ਦਾ ਸਭ ਤੋਂ ਭੈੜਾ ਸਮੂਹਕ ਕਤਲੇਆਮ ਕਰਾਰ ਦਿੱਤਾ ਹੈ।

 

 

ਹਮਲਾਵਰ ਮਸਜਿਦ ਦੇ ਇੱਕ–ਇੱਕ ਕਮਰੇ ਤੇ ਹਾਲ ਕਮਰੇ ਵਿੱਚ ਗਿਆ ਤੇ ਉਸ ਨੇ ਹਰੇਕ ਵਿਅਕਤੀ ਦੇ ਕੋਲ ਜਾ–ਜਾ ਕੇ ਗੋਲੀਆਂ ਜਾ ਕੇ ਸਭ ਨੂੰ ਖ਼ਤਮ ਕੀਤਾ। ਉਹ ਅੱਤਵਾਦੀ ਆਸਟ੍ਰੇਲੀਆ ਦਾ ਹੈ ਤੇ ਉਸ ਨੇ ਪ੍ਰਵਾਸੀਆਂ ਨੂੰ ‘ਹਮਲਾਵਰ’ ਕਰਾਰ ਦਿੰਦਿਆਂ ਆਪਣਾ ਇੱਕ ਮੈਨੀਫ਼ੈਸਟੋ ਵੀ ਟਵਿਟਰ ਉੱਤੇ ਸ਼ੇਅਰ ਕੀਤਾ ਤੇ ਉਸ ਤੋਂ ਬਾਅਦ ਹੀ ਉਹ ਮਸਜਿਦਾਂ ਵਿੱਚ ਹਮਲਾ ਕਰਨ ਲਈ ਗਿਆ।

 

 

ਪੁਲਿਸ ਨੇ ਹੁਣ ਤੱਕ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਵਿਰੁੱਧ ਕਤਲ ਦੇ ਇਲਜ਼ਾਮ ਵੀ ਲੱਗੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 Indians missing after attacks on Mosques in New Zealand