ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਦਰਲੈਂਡ ਦੇ 9 ਸਾਲਾ ਲਾਰੈਂਟ ਨੂੰ ਮਿਲੇਗੀ ਬੀਏ ਦੀ ਡਿਗਰੀ

ਨੀਦਰਲੈਂਡ ਦੇ 9 ਸਾਲਾ ਲਾਰੈਂਟ ਨੂੰ ਮਿਲੇਗੀ ਬੀਏ ਦੀ ਡਿਗਰੀ

ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਦਾ 9 ਸਾਲਾ ਪ੍ਰਤਿਭਾਸ਼ਾਲੀ ਬੱਚਾ ਲਾਰੈਂਟ ਸਿਮੰਸ ਅਗਲੇ ਦਸੰਬਰ ਮਹੀਨੇ ਸਭ ਤੋਂ ਘੱਟ ਉਮਰ ਵਿੱਚ ਗ੍ਰੈਜੂਏਸ਼ਨ (ਬੀਏ) ਦੀ ਡਿਗਰੀ ਹਾਸਲ ਕਰੇਗਾ। ਲਾਰੈਂਟ ਇਸ ਵੇਲੇ ਐਂਧੋਵਨ ਯੂਨੀਵਰਸਿਟੀ ਆੱਫ਼ ਟੈਕਨਾਲੋਜੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਗ੍ਰੈਜੂਏਸ਼ਨ ਕਰ ਰਿਹਾ ਹੈ। ਉਸ ਨੇ ਸਿਰਫ਼ 9 ਮਹੀਨੇ ਹੀ ਪੜ੍ਹਾਈ ਕੀਤੀ ਹੈ ਤੇ ਉਹ ਗ੍ਰੈਜੂਏਟ ਹੋ ਜਾਵੇਗਾ।

 

 

ਆਈਨਸਟਾਈਨ ਜਿਹੇ ਤੇਜ਼ ਦਿਮਾਗ਼ ਵਾਲੇ ਲਾਰੈਂਟ ਦਾ IQ ਪੱਧਰ 145 ਹੈ। ਲਾਰੈਂਟ ਨੂੰ ਹੁਣੇ ਤੋਂ ਹੀ ਦੁਨੀਆ ਦੀ ਚੋਟੀ ਦੀ ਯੂਨੀਵਰਸਿਟੀ ਹੁਣ ਪੋਸਟ–ਗ੍ਰੈਜੂਏਸ਼ਨ (ਐੱਮ.ਏ.) ਲਈ ਸੱਦ ਰਹੀ ਹੈ। ਉਸ ਦਾ ਸੁਫ਼ਨਾ ਪੁਲਾੜ ਯਾਤਰੀ ਜਾਂ ਦਿਲ ਦਾ ਸਰਜਨ ਬਣਨ ਦਾ ਹੈ।

 

 

ਦਰਅਸਲ, ਉਸ ਦੇ ਦਾਦਾ–ਦਾਦੀ ਨੂੰ ਦਿਲ ਦੀਆਂ ਕੁਝ ਸਮੱਸਿਆਵਾਂ ਹਨ। ਲਾਰੈਂਟ ਮੁਤਾਬਕ ਉਹ ਅਗਲੇਰੀ ਪੜ੍ਹਾਈ ਕੈਲੀਫ਼ੋਰਨੀਆ ਤੋਂ ਕਰਨਾ ਚਾਹੁੰਦਾ ਹੈ ਕਿਉੱਕਿ ਉੱਥੋਂ ਦਾ ਮੌਸਮ ਉਸ ਨੂੰ ਵਧੀਆ ਜਾਪਦਾ ਹੈ। ਪਰ ਉਸ ਦੇ ਮਾਪੇ ਚਾਹੁੰਦੇ ਹਨ ਕਿ ਉਹ ਇੰਗਲੈਂਡ ਵਿੱਚ ਆਪਣੀ ਪੜ੍ਹਾਈ ਕਰੇ।

 

 

ਲਾਰੈਂਟ ਦੇ 37 ਸਾਲਾ ਡੈਂਟਿਸਟ ਪਿਤਾ ਅਲੈਗਜ਼ੈਂਡ ਸਿਮੰਸ ਨੇ ਕਿਹਾ ਕਿ ਯੂਕੇ ਵਿੱਚ ਆਕਸਫ਼ੋਰਡ ਤੇ ਕੈਂਬ੍ਰਿਜ ਜਿਹੇ ਪ੍ਰਮੁੱਖ ਸੰਸਥਾਨ ਹਨ ਤੇ ਇਹ ਸਾਡੇ ਲਈ ਬਹੁਤ ਸੁਵਿਧਾਜਨਕ ਹੋਵੇਗਾ। ਉਨ੍ਹਾਂ ਦੱਸਿਆ ਕਿ ਲਾਰੈਂਟ ਬਨਾਵਟੀ ਮਨੁੱਖੀ ਅੰਗਾਂ ਤੇ ਰੋਬੋਟਿਕਸ ਵਿੱਚ ਪੀਐੱਚਡੀ ਕਰਨਾ ਲੋਚਦਾ ਹੈ।

 

 

ਬੈਲਜੀਅਮ ’ਚ ਜਨਮੇ ਲਾਰੈਂਟ ਨੂੰ ਪ੍ਰਤਿਭਾਸ਼ਾਲੀ ਬੱਚਾ ਕਿਹਾ ਜਾਂਦਾ ਹੈ ਤੇ ਉਸ ਦੀ ਤੁਲਨਾ ਅਲਬਰਟ ਆਈਨਸਟਾਈਨ ਤੇ ਸਟੀਫ਼ਨ ਹਾਕਿੰਗ ਨਾਲ ਹੁੰਦੀ ਹੈ। ਉਹ ਚਾਰ ਭਾਸ਼ਾਵਾਂ ਬੋਲ ਸਕਦਾ ਹੈ।

 

 

ਸ੍ਰੀ ਅਲੈਗਜ਼ੈਂਡਰ ਤੇ ਉਨ੍ਹਾਂ ਦੀ ਮਾਂ (ਲਾਰੈਂਟ ਦੀ ਮਾਂ) 29 ਸਾਲਾ ਲੀਡੀਆ ਨੇ ਦੱਸਿਆ ਕਿ ਪਹਿਲੀ ਵਾਰ ਉਸ ਦੇ ਦਾਦਾ–ਦਾਦੀ ਤੇ ਅਧਿਆਪਕਾਂ ਨੇ ਉਸ ਦੀਆਂ ਸਮਰੱਥਾਵਾਂ ਨੂੰ ਪਛਾਣਿਆ ਸੀ। ਲਾਰੈਂਟ ਨੇ ਚਾਰ ਸਾਲ ਦੀ ਉਮਰ ’ਚ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਆਪਣੀ ਪੰਜ ਸਾਲਾਂ ਦੀ ਪੜ੍ਹਾਈ ਉਹ ਸਿਰਫ਼ 12 ਮਹੀਨਿਆਂ ’ਚ ਹੀ ਮੁਕੰਮਲ ਕਰ ਗਿਅ ਸੀ।

 

 

ਲਾਰੈਂਟ ਦੇ ਅਧਿਆਪਕ ਨੇ ਦਾਅਵਾ ਕੀਤਾ ਕਿ ਉਹ ਆਪਣੀ ਉਮਰ ਦੇ ਬੱਚਿਆਂ ਤੋਂ ਤਿੰਨ ਗੁਣਾ ਵੱਧ ਹੁਸ਼ਿਆਰ ਤੇ ਹੋਣਹਾਰ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 year old Laurent of Netherlands to get BA Degree