ਅਗਲੀ ਕਹਾਣੀ

ਇੰਗਲੈਂਡ `ਚ ਨਸ਼ੇ ਸਪਲਾਈ ਕਰਨ ਵਾਲੇ ਭਾਰਤੀ ਨੂੰ 9 ਵਰ੍ਹੇ ਕੈਦ ਦੀ ਸਜ਼ਾ

ਇੰਗਲੈਂਡ `ਚ ਨਸ਼ੇ ਸਪਲਾਈ ਕਰਨ ਵਾਲੇ ਭਾਰਤੀ ਨੂੰ 9 ਵਰ੍ਹੇ ਕੈਦ ਦੀ ਸਜ਼ਾ

ਗ਼ੈਰ-ਕਾਨੂੰਨੀ ਕਲਾਸ-ਏ ਡ੍ਰੱਗਜ਼ ਦੀ ਸਪਲਾਈ ਕਰਨ ਦੀ ਸਾਜਿ਼ਸ਼ ਦੇ ਦੋਸ਼ੀ ਜਤਿੰਦਰ ਪਾਰੇਖ (48) ਨੂੰ ਇੰਗਲੈਂਡ ਦੀ ਇੱਕ ਅਦਾਲਤ ਨੇ 9 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਮੁਲਜ਼ਮ ਜਤਿੰਦਰ ਪਾਰੇਖ ਦੀ ਸੁਣਵਾਈ ਸਨੇਅਰਸਬਰੁੱਕ ਕ੍ਰਾਊਨ ਅਦਾਲਤ `ਚ ਤਿੰਨ ਦਿਨਾਂ ਤੱਕ ਚੱਲਦੀ ਰਹੀ ਸੀ।


ਅਦਾਲਤ ਨੂੰ ਦੱਸਿਆ ਗਿਆ ਕਿ ਜਤਿੰਦਰ ਪਾਰੇਖ ਤੇ ਉਸ ਦੀ 29 ਸਾਲਾ ਸਹਿਯੋਗੀ ਸਿਬੇਲਾ ਅਹਿਮਦ ਦੋਵਾਂ ਨੂੰ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਇੱਕ ਟੈਕਸੀ `ਚੋਂ ਗ੍ਰਿਫ਼ਤਾਰ ਕੀਤਾ ਸੀ; ਤਦ ਉਨ੍ਹਾਂ ਕੋਲ 5 ਕਿਲੋਗ੍ਰਾਮ ਹੈਰੋਇਨ ਸੀ, ਜੋ ਡਿੱਕੀ `ਚ ਰੱਖੀ ਹੋਈ ਸੀ। ਕੌਮਾਂਤਰੀ ਬਾਜ਼ਾਰ `ਚ ਇਸ ਦੀ ਕੀਮਤ 5 ਲੱਖ ਪੌਂਡ ਸੀ। ਬਾਅਦ `ਚ ਜਦੋਂ ਜਤਿੰਦਰ ਪਾਰੇਖ ਦੀ ਸਾਥਣ ਸਿਬੇਲਾ ਅਹਿਮਦ ਦੇ ਘਰ `ਚ ਛਾਪਾ ਮਾਰਿਆ ਗਿਆ, ਤਾਂ ਉੱਥੋਂ 46 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ; ਜਿਸ ਦੀ ਕੀਮਤ 46 ਲੱਖ ਪੌਂਡ ਸੀ।


ਸਿਬੇਲਾ ਨੂੰ ਪਿਛਲੇ ਮਹੀਨੇ ਹੀ ਨਸ਼ੇ ਸਪਲਾਈ ਕਰਨ ਬਦਲੇ ਅੱਠ ਵਰ੍ਹੇ ਕੈਦ ਦੀ ਸਜ਼ਾ ਦੇ ਦਿੱਤੀ ਗਈ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਇੰਗਲੈਂਡ `ਚ ਨਸਿ਼ਆਂ ਦੇ ਸਮੱਗਲਰਾਂ ਨਾਲ ਬਹੁਤ ਸਖ਼ਤੀ ਵਰਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:9 yr jail for Indian drug supplier Jeetendra Parekh