ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ’ਚ ਕੋਰੋਨਾ ਵੈਕਸੀਨ ਦਾ ਮਹਾਂ–ਪਰੀਖਣ 5,000 ਲੋਕਾਂ ’ਤੇ ਸ਼ੁਰੂ

ਇੰਗਲੈਂਡ ’ਚ ਕੋਰੋਨਾ ਵੈਕਸੀਨ ਦਾ ਮਹਾਂ–ਪਰੀਖਣ 5,000 ਲੋਕਾਂ ’ਤੇ ਸ਼ੁਰੂ

ਇੰਗਲੈਂਡ (UK) ਦੀ ਆਕਸਫ਼ੋਰਡ ਯੂਨੀਵਰਸਿਟੀ ’ਚ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਵਾਲੀ ਵੈਕਸੀਨ ਦਾ ਸਭ ਤੋਂ ਵੱਡਾ ਪਰੀਖਣ ਕੱਲ੍ਹ ਵੀਰਵਾਰ ਤੋਂ ਸ਼ੁਰੂ ਹੋ ਗਿਆ। ਖੋਜਕਾਰ ਇੱਕ ਮਹੀਨੇ ’ਚ 200 ਹਸਪਤਾਲਾਂ ’ਚ 5,000 ਤੋਂ ਵੀ ਵੱਧ ਲੋਕਾਂ ਉੱਤੇ ਟੀਕੇ ਦਾ ਪਰੀਖਣ ਕਰਨਗੇ। 'ChAdOx1 nCoV-19' ਨਾਂਅ ਦੇ ਇਸ ਟੀਕੇ ਦੀ ਸਫ਼ਲਤਾ ਦੀ ਸੰਭਾਵਨਾ 80 ਫ਼ੀ ਸਦੀ ਹੈ।

 

 

ਪਸ਼ੂਆਂ ’ਤੇ ਇਸ ਦਾ ਪਰੀਖਣ ਬਹੁਤ ਕਾਮਯਾਬ ਰਿਹਾ ਹੈ। ਪਹਿਲੇ ਪਰੀਖਣ ’ਚ ਦੋ ਵਿਅਕਤੀਆਂ ਨੂੰ ਟੀਕਾ ਲਾਇਆ ਗਿਆ ਹੈ। ਇਨ੍ਹਾਂ ਵਿੱਚ ਐਲਿਸਾ ਗ੍ਰੇਨਾਟੋ ਨਾਂਅ ਦੀ ਮਹਿਲਾ ਵਿਗਿਆਨੀ ਵੀ ਸ਼ਾਮਲ ਹੈ। ਜੇ ਇਹ ਪਰੀਖਣ ਸਫ਼ਲ ਰਹਿੰਦਾ ਹੈ, ਤਾਂ ਲਗਭਗ ਦੋ ਲੱਖ ਵਿਅਕਤੀਆਂ ਦੀ ਜਾਨ ਲੈਣ ਵਾਲੇ ਵਾਇਰਸ ਦੇ ਖਾਤਮੇ ਦਾ ਪੱਕਾ ਇਲਾਜ ਦੁਨੀਆ ਨੂੰ ਮਿਲ ਸਕੇਗਾ ਤੇ ਦੋਬਾਰਾ ਇਹ ਮਹਾਮਾਰੀ ਸਿਰ ਨਹੀਂ ਚੁੱਕ ਸਕੇਗੀ।

 

 

ਆਕਸਫ਼ੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਚਿੰਪੈਂਜ਼ੀ ’ਚ ਮਿਲੇ ਅਜਿਹੇ ਵਾਇਰਸ ਤੋਂ ਤਿਆਰ ਕੀਤੇ ਟੀਕੇ ਦੇ ਪਹਿਲੇ ਗੇੜ ’ਚ ਕੱਲ੍ਹ ਵੀਰਵਾਰ ਨੂੰ 18 ਤੋਂ 55 ਸਾਲ ਦੇ 510 ਵਲੰਟੀਅਰਾਂ ਨੂੰ ਖੁਰਾਕ ਦਿੱਤੀ। ਇਸ ਖੋਜ ਪ੍ਰੋਜੈਕਟ ਦੇ ਡਾਇਰੈਕਟਰ ਪ੍ਰੋਫ਼ੈਸਰ ਸਾਰਾ ਗਿਲਬਰਟ ਦਾ ਦਾਅਵਾ ਹੈ ਕਿ ਇਸ ਟੀਕੇ ਦਾ ਇਨਸਾਨਾਂ ਉੱਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ।

 

 

ਆਉਂਦੇ ਜੂਨ ਮਹੀਨੇ ਤੱਕ ਇਸ ਟੀਕੇ ਦੇ ਮੁਢਲੇ ਨਤੀਜੇ ਆ ਜਾਣਗੇ ਤੇ ਸਤੰਬਰ ਤੱਕ ਟੀਕੇ ਦੀਆਂ ਲਗਭਗ 10 ਲੱਖ ਖੁਰਾਕਾਂ ਤਿਆਰ ਕੀਤੀਆਂ ਜਾਣਗੀਆਂ, ਜਿਸ ਤੋਂ ਬਾਅਦ ਇਸ ਨੂੰ ਰਸਮੀ ਸਰਕਾਰੀ ਮਨਜ਼ੂਰੀ ਮਿਲੇਗੀ ਤੇ ਫਿਰ ਇਸ ਨੂੰ ਵੰਡਿਆ ਜਾ ਸਕੇਗਾ।

 

 

ਆਕਸਫ਼ੋਰਡ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਇਹ ਟੀਕਾ ਛੇ ਮਹੀਨਿਆਂ ’ਚ ਤਿਆਰਹੋ ਸਕਦਾ ਹੈ ਕਿਉਂਕਿ ਇਹ ਕੋਰੋਨਾ ਦੇ ਸਾਰਸ ਜਿਹੇ ਪਹਿਲੇ ਵਾਇਰਸ ਨਾਲ ਕਾਫ਼ੀ ਮੇਲ ਖਾਂਦਾ ਹੈ। ਜਰਮਨੀ ’ਚ ਵੀ ਬਾਇਓਨਟੈੱਕ ਅਤੇ ਅਮਰੀਕੀ ਕੰਪਨੀ ਫ਼ਾਈਜ਼ਰ ਵੱਲੋਂ ਤਿਆਰ ਟੀਕੇ ਨੂੰ ਵੀ ਬੁੱਧਵਾਰ ਨੂੰ ਮਨੁੱਖਾਂ ਉੱਤੇ ਪਰੀਖਣ ਕਰਨ ਦੀ ਮਨਜ਼ੂਰੀ ਮਿਲ ਗਈ ਸੀ।

 

 

ਜਰਮਨ ਕੰਪਨੀ ਪਰੀਖਣ ਦੇ ਪਹਿਲੇ ਪਰੀਖਣ ’ਚ 18 ਤੋਂ 55 ਸਾਲ ਤੱਕ ਦੇ 200 ਵਲੰਟੀਅਰਾਂ ਨੂੰ ਖੁਰਾਕ ਦੇਵੇਗੀ। ਦੁਨੀਆ ਭਰ ਦੇ 70 ਦੇਸ਼ਾਂ ਦੇ 150 ਤੋਂ ਵੱਧ ਖੋਜ ਸੰਸਥਾਨ ਅਤੇ ਕੰਪਨੀਆਂ ਟੀਕੇ ਦੇ ਵਿਕਾਸ ਵਿੱਚ ਜੁਟੇ ਹਨ। ਜਰਮਨੀ ਤੇ ਇੰਗਲੈਂਡ ਸਮੇਤ ਪੰਜ ਹੀ ਅਜਿਹੇ ਪ੍ਰੋਜੈਕਟ ਹਨ, ਜਿਨ੍ਹਾਂ ਨੂੰ ਪਸ਼ੂਆਂ ਤੋਂ ਬਾਅਦ ਮਨੁੱਖਾਂ ’ਤੇ ਪਰੀਖਣ ਦੀ ਮਨਜ਼ੂਰੀ ਮਿਲੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Big Trial of Corona Vaccine starts in UK on 5000 people