ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਲੰਦਨ ’ਚ ਕ੍ਰਿਕੇਟ ਸਟੇਡੀਅਮ ਦੇ ਬਾਹਰ ਭਾਰਤੀ ‘ਭੇਲ’ ਵੇਚ ਰਿਹੈ ਇੱਕ ਗੋਰਾ

ਲੰਦਨ ’ਚ ਕ੍ਰਿਕੇਟ ਸਟੇਡੀਅਮ ਦੇ ਬਾਹਰ ਭਾਰਤੀ ‘ਭੇਲ’ ਵੇਚ ਰਿਹੈ ਇੱਕ ਗੋਰਾ

ਭਾਰਤ ਦਾ ਪ੍ਰਸਿੱਧ ਚਟਪਟਾ ਖਾਣਾ ‘ਭੇਲ’ ਬਹੁਤੇ ਲੋਕਾਂ ਨੂੰ ਚੰਗਾ ਲੱਗਦਾ ਹੈ। ਇਸ ਵਿੱਚ ਪੈਣ ਵਾਲੇ ਪਰਮਲ, ਉੱਬਲ਼ੇ ਹੋਏ ਛੋਲੇ, ਮੂੰਗਫ਼ਲੀ, ਨਮਕੀਨ, ਨਿੰਬੂ, ਸਰ੍ਹੋਂ ਦਾ ਤੇਲ ਤੇ ਕੁਝ ਮਸਾਲੇ ਇਸ ਨੂੰ ਬਹੁਤ ਸੁਆਦੀ ਬਣਾ ਦਿੰਦੇ ਹਨ। ਭੇਲ ਤਾਂ ਭਾਰਤ ’ਚ ਖ਼ੂਬ ਖਾਧੀ ਹੀ ਜਾਂਦੀ ਹੈ, ਇਸ ਨੂੰ ਬੌਂਬੇ ਭੇਲ ਵੀ ਆਖਿਆ ਜਾਂਦਾ ਹੈ।

 

 

ਉਂਝ ਇਸ ਦੇ ਬਣਾਉਣ ਤੇ ਇਸ ਵਿੱਚ ਪੈਣ ਵਾਲੇ ਸਾਮਾਨ ਵਿੱਚ ਥੋੜ੍ਹਾ–ਬਹੁਤ ਅੰਤਰ ਹੋ ਸਕਦਾ ਹੈ ਪਰ ਸੁਆਦ ਦੇ ਮਾਮਲੇ ਵਿੱਚ ਇਸ ਦੀ ‘ਕਿਆ ਬਾਤ ਹੈ।’

 

 

ਇਸੇ ਭੇਲ ਬਾਰੇ ਫ਼ਿਲਮ ਅਦਾਕਾਰ ਅਮਿਤਾਭ ਬੱਚਨ ਨੇ ਇੱਕ ਵਿਡੀਓ ਰੀਟਵੀਟ ਕੀਤਾ ਹੈ; ਜਿਸ ਵਿੱਚ ਇੱਕ ਅੰਗਰੇਜ਼ ਵਿਅਕਤੀ ਭੇਲ ਵੇਚਦਾ ਦਿਸ ਰਿਹਾ ਹੈ।

 

 

 

ਇਹ ਵਿਡੀਓ ਲੰਦਨ (ਇੰਗਲੈਂਡ) ਦੇ ਓਵਲ ਮੈਦਾਨ ਦੇ ਬਾਹਰ ਹੈ, ਜਿੱਥੇ ਇਹ ਗੋਰਾ ਵਿਅਕਤੀ ਕ੍ਰਿਕੇਟ ਸਟੇਡੀਅਮ ਦੇ ਬਾਹਰ ਭੇਲ ਵੇਚ ਰਿਹਾ ਹੈ।

 

 

ਇਸ ਨੂੰ ਕਿਸੇ ਟਵਿਟਰ ਯੂਜ਼ਰ ਜਸਮੀਨ ਜਾਨੀ ਨੇ ਆਪਣੇ ਅਕਾਊਂਟ ਉੱਤੇ ਸ਼ੇਅਰ ਕੀਤਾ ਸੀ ਤੇ ਨਾਲ ਹੀ ਅਮਿਤਾਭ ਬੱਚਨ ਨੂੰ ਵੀ ਟੈਗ ਕਰ ਦਿੱਤਾ ਸੀ। ਜਿਸ ਨੂੰ ਬਾਅਦ ਵਿੱਚ ਅਮਿਤਾਭ ਬੱਚਨ ਨੇ ਵੀ ਰੀਟਵੀਟ ਕਰ ਦਿੱਤਾ। ਤਦ ਇਹ ਮੈਸੇਜ ਵਾਇਰਲ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A British is selling BHEL outside London Cricket Stadium