ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗਧੇ ’ਤੇ ਗਿਆ ਨਾਮਜ਼ਦਗੀ ਕਾਗਜ਼ ਭਰਨ, ਹੋ ਗਈ ਕਾਨੂੰਨੀ ਕਾਰਵਾਈ

​​​​​​​ਗਧੇ ’ਤੇ ਗਿਆ ਨਾਮਜ਼ਦਗੀ ਕਾਗਜ਼ ਭਰਨ, ਹੋ ਗਈ ਕਾਨੂੰਨੀ ਕਾਰਵਾਈ

ਬਿਹਾਰ ਦੇ ਜਹਾਨਾਬਾਦ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਇੱਕ ਗਧੇ ਦੀ ਸਵਾਰੀ ਕਰ ਕੇ ਜਾਣਾ ਇੱਕ ਉਮੀਦਵਾਰ ਨੂੰ ਭਾਰੀ ਪੈ ਗਿਆ। ਉਸ ਵਿਰੁੱਧ ਪਸ਼ੂਆਂ ਉੱਤੇ ਤਸ਼ੱਦਦ ਢਾਹੁਣ ਦੇ ਕਾਨੂੰਨ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

 

 

ਜਹਾਨਾਬਾਦ ਨਗਰ ਦੇ ਅਧਿਕਾਰੀ ਸੁਨੀਲ ਕੁਮਾਰ ਸਾਹ ਨੇ ਦੱਸਿਆ ਕਿ ਹੁਲਾਸਨਗਰ ਇਲਾਕੇ ਦੇ ਨਿਵਾਸੀ ਮਣੀ ਭੂਸ਼ਣ ਸ਼ਰਮਾ ਦਾ ਜਹਾਨਾਬਾਦ ਲੋਕ ਸਭਾ ਇਲਾਕੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਬੀਤੇ ਸੋਮਵਾਰ ਨੂੰ ਇੱਕ ਗਧੇ ਦੀ ਸਵਾਰੀ ਕਰ ਕੇ ਜਾਣਾ ਉਪਰੋਕਤ ਕਾਨੂੰਨ ਦੀ ਉਲੰਘਣਾ ਸੀ, ਇਸੇ ਲਈ ਉਸ ਵਿਰੁੱਧ ਐੱਫ਼ਆਈਆਰ ਦਰਜ ਕਰਵਾਈ ਗਈ ਹੈ। ਪੁਲਿਸ ਜਾਂਚ ਕਰ ਕੇ ਕਾਰਵਾਈ ਕਰੇਗੀ।

 

 

ਸ਼ਰਮਾ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖ਼ਲ ਕੀਤੇ ਸਨ। ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਦੌਰਾਨ ਤਕਨੀਕੀ ਆਧਾਰ ਉੱਤੇ ਸ਼ਰਮਾ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ, ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਦੌਰਾਨ ਤਕਨੀਕੀ ਆਧਾਰ ਉੱਤੇ ਉਸ ਦੇ ਨਾਮਜ਼ਦਗੀ ਕਾਗਜ਼ ਰੈੱਦ ਕਰ ਦਿੱਤੇ ਗਏ ਹਨ। ਇੱਥੇ ਸਭ ਤੋਂ ਆਖ਼ਰੀ ਗੇੜ ਭਾਵ 19 ਮਈ ਨੂੰ ਵੋਟਾਂ ਪੈਣੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A candidate went on Donkey to file nomination faces legal action