ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੇਫ਼ੋਰਨੀਆ ਦੇ ਇਕ ਸ਼ਹਿਰ ’ਚ ਰੋਬੋਟ-ਪੁਲਿਸ ਕਰੇਗੀ ਲੋਕਾਂ ਦੀ ਸੁਰੱਖਿਆ

ਅਮਰੀਕਾ ਦੇ ਕੈਲੇਫ਼ੋਰਨੀਆ ਦੇ ਇਕ ਸ਼ਹਿਰ ਚ ਜਨਤਕ ਥਾਵਾਂ ਤੇ ਨਜ਼ਰ ਰੱਖਣ ਲਈ ‘ਰੋਬੋਕਾਪ’ ਮਤਲਬ ਰੋਬੋਟ-ਪੁਲਿਸ ਦੀ ਤਾਇਨਾਤੀ ਕੀਤੀ ਜਾਵੇਗੀ। ਕੇਟੀਐਲਏ ਚੈਨਲ ਦੀ ਖ਼ਬਰ ਮੁਤਾਬਕ ਲਾਸ ਏਂਜੀਲਸ ਤੋਂ ਦੱਖਣ ਚ 10 ਕਿਲੋਮੀਟਰ ਦੂਰ 50,000 ਦੀ ਵਸੋਂ ਵਾਲੇ ਸ਼ਹਿਰ ਹੰਟਿੰਗਟਨ ਪਾਰਕ ਚ ਨਿਗਰਾਨੀ ਲਈ ‘ਐਚਪੀ ਰੋਬੋਕਾਪ’ ਉਪਕਰਨਾਂ ਨੂੰ ਸਥਾਪਤ ਕੀਤਾ ਜਾਵੇਗਾ।

 

ਜਾਣਕਾਰੀ ਮੁਤਾਬਕ ਪਾਰਕ, ਸ਼ਹਿਰ ਦੀਆਂ ਇਮਾਰਤਾਂ ਅਤੇ ਕਾਰੀਡੋਰ ਵਰਗੇ ਇਲਾਕਿਆਂ ਦੀ ਨਿਗਰਾਨੀ ਲਈ ਇਸ ਚ 360 ਡਿਗਰੀ ਐਚਡੀ ਵੀਡੀਓ ਫੁਟੇਜ ਦੀ ਵਰਤੋਂ ਕੀਤੀ ਜਾਵੇਗੀ। ਨਿਗਰਾਨੀ ਰੱਖਣ ਲਈ ਅਜਿਹੀਆਂ ਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੱਥੇ ਪੁਲਿਸ ਲਗਾਤਾਰ ਨਜ਼ਰ ਨਹੀਂ ਰੱਖ ਪਾਉਂਦੀ ਹੈ।

 

ਇਸ ਖ਼ਬਰ ਚ ਕਿਹਾ ਗਿਆ ਹੈ ਕਿ ਹੰਟਿੰਗਟਨ ਪਾਰਕ ਦੇ ਸਿਟੀ ਹਾਲ ਚ ਮੰਗਲਵਾਰ ਨੂੰ ਇਸ ਮਸ਼ੀਨ ਨੂੰ ਲਗਾਇਆ ਜਾਵੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A city in California to deploy RoboCop to monitor public areas