ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਿਰੁੱਧ ਤਪਦੀਕ ਦੇ ਟੀਕੇ ਦਾ 'ਕਲੀਨਿਕਲ ਟ੍ਰਾਇਲ' ਹੋਵੇਗਾ ਸ਼ੁਰੂ

ਅਮਰੀਕਾ ਦੇ ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਦੇ ਖੋਜਕਰਤਾ ਸੈਂਕੜੇ ਮੈਡੀਕਲ ਵਰਕਰਾਂ ਨੂੰ ਵਿਆਪਕ ਤੌਰ ਤੇ ਵਰਤੇ ਜਾਂਦੇ ਤਕਦੀਕ ਦੇ ਟੀਕੇ ਦੇ ‘ਕਲੀਨਿਕਲ ਟ੍ਰਾਈਲ’ ਦੇ ਚੌਥੇ ਪੜਾਅ ਵਿੱਚ ਹਿੱਸਾ ਲੈਣ ਲਈ ਕਹਿ ਰਹੇ ਹਨ। ਇਹ ਟੀਕਾ ਇਮਿਊਨਿਟੀ ਵਧਾ ਸਕਦਾ ਹੈ ਅਤੇ ਕੋਵਿਡ-19 ਦੇ ਖਤਰਨਾਕ ਪ੍ਰਭਾਵਾਂ ਨੂੰ ਘਟਾ ਸਕਦਾ ਹੈ।

 

ਟੈਕਸਾਸ ਏ ਐਂਡ ਐਮ ਇਕ ਕਲੀਨਿਕਲ ਟ੍ਰਾਈਲ ਚ ਪਹਿਲੀ ਅਮਰੀਕੀ ਸੰਸਥਾ ਹੈ ਜਿਸਨੇ ਮਨੁੱਖਾਂ ਨੂੰ ਪਰਖਣ ਲਈ ਸੰਘੀ ਪ੍ਰਵਾਨਗੀ ਪ੍ਰਾਪਤ ਹੈ। ਖੋਜਕਰਤਾਵਾਂ ਨੂੰ ਉਮੀਦ ਹੈ ਕਿ ਬੈਸੀਲਸ ਕੈਲਮੇਟ-ਗੁਏਰਿਨ ਜਾਂ ਬੀਸੀਜੀ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਨੂੰ ਘਟਾਉਂਦਾ ਹੈ। ਇਸ ਨਾਲ ਕੋਵਿਡ-19 ਕਾਰਨ ਘੱਟ ਲੋਕ ਹਸਪਤਾਲਾਂ ਚ ਦਾਖਲ ਹੋਣਗੇ ਜਾਂ ਘੱਟ ਗਿਣਤੀ ਵਿੱਚ ਲੋਕ ਮਾਰੇ ਜਾਣਗੇ।

 

ਯੂਨੀਵਰਸਿਟੀ ਨੇ ਕਿਹਾ ਕਿ ਖੋਜਕਰਤਾ ਵੈਕਸੀਨ ਦਾ ਕਿਸੇ ਹੋਰ ਬਿਮਾਰੀ ਦੇ ਇਲਾਜ ਚ ਇਜਾਜ਼ਤ ਮੰਗ ਕਰ ਰਹੇ ਹਨ। ਇਹ ਬਲੈਡਰ ਕੈਂਸਰ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ।

 

ਯੂਨੀਵਰਸਿਟੀ ਨੇ ਕਿਹਾ ਕਿ ਬੀਸੀਜੀ ਸਿਰਫ ਛੇ ਮਹੀਨਿਆਂ ਵਿੱਚ ਕੋਵੀਡ-19 ਦੇ ਟਾਕਰੇ ਲਈ ਵਿਆਪਕ ਪੱਧਰ ਤੇ ਵਰਤੋਂ ਲਈ ਉਪਲਬਧ ਹੋ ਸਕਦੀ ਹੈ, ਕਿਉਂਕਿ ਇਹ ਪਹਿਲਾਂ ਹੀ ਹੋਰ ਵਰਤੋਂ ਲਈ ਸੁਰੱਖਿਅਤ ਹੈ।

 

ਟੈਕਸਾਸ ਏ ਐਂਡ ਐਮ ਸਿਹਤ ਵਿਗਿਆਨ ਕੇਂਦਰ ਵਿਚ ਮਾਈਕਰੋਬਾਇਲ ਅਤੇ ਪੈਥੋਜੀਨੇਸਿਸ ਅਤੇ ਇਮਿਯੂਨੋਲੋਜੀ ਦੇ ਪ੍ਰੋਫੈਸਰ ਡਾ. ਜੈਫਰੀ ਡੀ ਸਿਰੀਲੋ ਨੇ ਕਿਹਾ, “ਇਹ ਅਗਲੇ ਦੋ-ਤਿੰਨ ਸਾਲਾਂ ਚ ਵੱਡਾ ਫਰਕ ਲਿਆ ਸਕਦੀ ਹੈ, ਜਦੋਂ ਕਿ ਕੋਰੋਨਾ ਵਾਇਰਸ ਲਈ ਇਕ ਵਿਸ਼ੇਸ਼ ਟੀਕਾ ਵਿਕਾਸ ਕੀਤਾ ਜਾ ਰਿਹਾ ਹੈ।

 

ਡਾ. ਸਿਰੀਲੋ ਨੇ ਕਿਹਾ, 'ਬੀ.ਸੀ.ਜੀ ਦਾ ਮਤਲਬ ਕੋਰੋਨਾ ਵਾਇਰਸ ਨੂੰ ਠੀਕ ਕਰਨਾ ਨਹੀਂ ਹੈ, ਪਰ ਜਦੋਂ ਤੱਕ ਟੀਕਾ ਵਿਕਸਤ ਨਹੀਂ ਹੁੰਦਾ, ਉਦੋਂ ਤਕ ਉਸ ਪਾੜੇ ਨੂੰ ਪੂਰਾ ਕਰਨਾ ਹੈ ਤਾਂ ਜੋ ਸਾਨੂੰ ਟੀਕਾ ਵਿਕਸਤ ਕਰਨ ਲਈ ਸਮਾਂ ਮਿਲ ਸਕੇ।'

 

ਕਲੀਨਿਕਲ ਟ੍ਰਾਈਲ ਇਸ ਹਫ਼ਤੇ ਸ਼ੁਰੂ ਹੋਣ ਵਾਲੀ ਹੈ ਅਤੇ ਸਿਹਤ ਵਰਕਰਾਂ ’ਤੇ ਸਭ ਤੋਂ ਪਹਿਲਾਂ ਟੈਸਟ ਕੀਤੇ ਜਾਣਗੇ। ਉਨ੍ਹਾਂ ਕਿਹਾ, ‘ਇਹ ਲੋਕਾਂ ਨੂੰ ਲਾਗ ਲੱਗਣ ਤੋਂ ਰੋਕਣ ਵਾਲੀ ਨਹੀਂ ਹੈ। ਇਹ ਟੀਕਾ ਤੁਹਾਡੀ ਇਮਿਊਨਿਟੀ ਵਧਾਉਣ ਦੀ ਯੋਗਤਾ ਰੱਖਦਾ ਹੈ।'

 

ਕੋਰੋਨਾ ਵਾਇਰਸ ਦੁਨੀਆ ਭਰ ਚ ਕਹਿਰ ਢਾਹ ਰਿਹਾ ਹੈ ਤੇ ਖੋਜਕਰਤਾਵਾਂ ਨੇ ਨੋਟ ਕੀਤਾ ਹੈ ਕਿ ਭਾਰਤ ਸਮੇਤ ਕੁਝ ਵਿਕਾਸਸ਼ੀਲ ਦੇਸ਼ਾਂ ਚ ਮੌਤ ਦਰ ਘੱਟ ਹੈ, ਜਿਥੇ ਬੀਸੀਜੀ ਟੀਕੇ ਵਿਆਪਕ ਤੌਰ ਤੇ ਵਰਤੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A clinical trial of tuberculosis vaccine will begin to combat corona