ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਕਾਮੇਡੀਅਨ ਬਣੇ ਯੂਕਰੇਨ ਦੇ ਨਵੇਂ ਰਾਸ਼ਟਰਪਤੀ

ਇੱਕ ਕਾਮੇਡੀਅਨ ਬਣੇ ਯੂਕਰੇਨ ਦੇ ਨਵੇਂ ਰਾਸ਼ਟਰਪਤੀ

ਕਾਮੇਡੀਅਨ ਵੋਲੋਦੀਮੀਰ ਜੇਲੇਂਸਕੀ ਨੇ ਅੱਜ ਸੋਮਵਾਰ ਨੂੰ ਯੂਕਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਬੀਬੀਸੀ ਮੁਤਾਬਕ ਵੋਲੋਦੀਮੀਰ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਕਿ ਪੂਰਬ ਵਿੱਚ ਰੂਸ ਦੀ ਹਮਾਇਤ ਵਾਲੇ ਬਾਗ਼ੀਆਂ ਨਾਲ ਸੰਘਰਸ਼ ਖ਼ਤਮ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।

 

 

ਸ੍ਰੀ ਜੇਲੇਂਸਕੀ ਨੂੰ ਇਸ ਤੋਂ ਪਹਿਲਾਂ ਸਿਆਸਤ ਦਾ ਕੋਈ ਤਜਰਬਾ ਨਹੀਂ ਹੈ ਪਰ ਉਨ੍ਹਾਂ ਪਿਛਲੇ ਮਹੀਨੇ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਭਾਰੀ ਜਿੱਤ ਦਰਜ ਕੀਤੀ ਸੀ।

 

 

ਨਵੇਂ ਰਾਸ਼ਟਰਪਤੀ ਨੇ ਕਿਹਾ ਕਿ – ‘ਅਸੀਂ ਫ਼ੁਟਬਾਲ ਵਿੱਚ ਆਈਸਲੈਂਡਰ ਬਣਨਾ ਹੈ, ਆਪਣੀ ਧਰਤੀ ਨੂੰ ਬਚਾਉਣ ਲਈ ਇਜ਼ਰਾਇਲੀ ਤੇ ਤਕਨਾਲੋਜੀ ਦੇ ਮਾਮਲੇ ਵਿੱਚ ਜਾਪਾਨੀ ਬਣਨਾ ਹੈ।’ ਰੂਸ ਦਾ ਨਾਂਅ ਲਏ ਬਿਨਾ ਉਸ ਪਾਸੇ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਯੂਕਰੇਨ ਵਾਸੀਆਂ ਨੂੰ ਆਪਸ ਵਿੱਚ ਇੱਕਜੁਟਤਾ ਨਾਲ ਖ਼ੁਸ਼ੀ–ਖ਼ੁਸ਼ੀ ਰਹਿਣ ਲਈ ਸਵਿਸ ਵੀ ਬਣਨਾ ਹੈ; ਭਾਵੇਂ ਮਤਭੇਦ ਕਿਉਂ ਨਾ ਹੋਣ।

 

 

ਸ੍ਰੀ ਜੇਲੇਂਸਕੀ ਨੇ ਰੂਸ ਦੀ ਹਮਾਇਤ ਵਾਲੇ ਬਾਗ਼ੀਆਂ ਦੇ ਕਬਜ਼ੇ ਵਾਲੇ ਪੂਰਬੀ ਖੇਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਪਹਿਲਾ ਕੰਮ ਡੋਨਬਾਸ ਵਿੱਚ ਗੋਲੀਬੰਦੀ ਕਰਨਾ ਹੈ।

 

 

ਚੋਣਾਂ ਵਿੱਚ ਸਾਬਕਾ ਟੀਵੀ ਅਦਾਕਾਰ ਵੋਲੋਦੀਮੀਰ ਜੇਲੇਂਸਕੀ ਨੇ ਰਾਸ਼ਟਰਪਤੀ ਪੈਟਰੋ ਪੋਰੋਸ਼ੇਂਕੋ ਨੂੰ ਹਰਾਇਆ ਸੀ, ਜੋ ਸਾਲ 2014 ਦੌਰਾਨ ਸੱਤਾ ’ਤੇ ਕਾਬਜ਼ ਸਨ। ਸ੍ਰੀ ਜੇਲੇਂਸਕੀ ਨੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਦਾ ਵਾਅਦਾ ਵੀ ਕੀਤਾ ਹੈ ਪਰ ਬੀਤੀ 21 ਅਪ੍ਰੈਲ ਨੂੰ ਭਾਰੀ ਜਿੱਤ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਯੋਜਨਾ ਬਾਰੇ ਕੋਈ ਬਹੁਤੇ ਵੇਰਵੇ ਨਹੀਂ ਦੱਸੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Comedian is now Ukraine s New President