ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਮਹਾਮਾਰੀ ਦੌਰਾਨ ਹੋ ਸਕਦੈ ਪਾਕਿ ਦੀ ਇਮਰਾਨ ਖਾਨ ਸਰਕਾਰ ਦਾ ਤਖ਼ਤਾ ਪਲਟ

ਕੋਰੋਨਾ ਮਹਾਮਾਰੀ ਦੌਰਾਨ ਹੋ ਸਕਦੈ ਪਾਕਿ ਦੀ ਇਮਰਾਨ ਖਾਨ ਸਰਕਾਰ ਦਾ ਤਖ਼ਤਾ ਪਲਟ

ਪਾਕਿਸਤਾਨ ’ਚ ਕੋਰੋਨਾ ਦਾ ਕਹਿਰ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਮੁਸੀਬਤ ਦਾ ਸਬੱਬ ਬਣਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਸੰਕਟ ਨੇ ਇਮਰਾਨ ਖਾਨ ਦੀ ਸੱਤਾ ਦੀ ਕੁਰਸੀ ਨੂੰ ਡਗਮਗਾ ਦਿੱਤਾ ਹੈ, ਜਿਸ ਨਾਲ ਇੱਕ ਵਾਰ ਫਿਰ ਪਾਕਿਸਤਾਨ ’ਚ ਤਖਤਾ–ਪਲਟ ਦੀ ਸੰਭਾਵਨਾ ਵਧ ਗਈ ਹੈ।

 

 

ਦਰਅਸਲ, ਪਾਕਿਸਤਾਨ ’ਚ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਜਤਨਾਂ ਵਿੱਚ ਇਮਰਾਨ ਖਾਨ ਦੀ ਨਾਕਾਮੀ ਨੇ ਪਾਕਿਸਤਾਨੀ ਫ਼ੌਜ ਨੂੰ ਉਨ੍ਹਾਂ ਉੱਤੇ ਭਾਰੂ ਪੈਣ ਦਾ ਮੌਕਾ ਦੇ ਦਿੱਤਾ ਹੈ। ਹੁਣ ਇਮਰਾਨ ਖਾਨ ਦੀ ਫ਼ੌਜ ਸਾਹਮਣੇ ਇੱਕ ਵੀ ਨਹੀਂ ਚੱਲਦੀ। ਪਾਕਿਸਤਾਨ ’ਚ ਇਸ ਵੇਲੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 12,500 ਹੈ।

 

 

ਦਰਅਸਲ, ਉਸ ਵੇਲੇ ਇਮਰਾਨ ਖਾਨ ਦੀ ਕੁਰਸੀ ਉੱਤੇ ਸੰਕਟ ਦੇ ਬੱਦਲ ਛਾ ਗਏ ਸਨ, ਜਦੋਂ ਇਮਰਾਨ ਖਾਨ ਦੇ ਪਾਕਿਸਤਾਨ ’ਚ ਲੌਕਡਾਊਨ ਲਾਗੂ ਨਾ ਕਰਨ ਦੇ ਫ਼ੈਸਲੇ ਨੂੰ ਫ਼ੌਜ ਨੇ ਪਲਟ ਕੇ ਰੱਖ ਦਿੱਤਾ ਸੀ।  22 ਮਾਰਚ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਿੱਚ ਲੌਕਡਾਊਨ ਨਾ ਕਰਨ ਦੇ ਕਾਰਨ ਵੀ ਦੱਸੇ ਸਨ।

 

 

ਉਨ੍ਹਾਂ ਕਿਹਾ ਸੀ ਕਿ ਅਜਿਹਾ ਕਰਨ ’ਤੇ ਲੱਖਾਂ ਲੋਕ ਆਪਣੀ ਨੌਕਰੀ ਗੁਆ ਬੈਠਣਗੇ ਅਤੇ ਉਨ੍ਹਾਂ ਪਰਿਵਾਰਾਂ ਨੂੰ ਹੋਰ ਜ਼ਿਆਦਾ ਪ੍ਰਭਾਵਿਤ ਕਰਨਗੇ,, ਜੋ ਗ਼ਰੀਬੀ ਰੇਖਾ ਤੋਂ ਹੇਠਾਂ ਹਨ ਅਤੇ ਜੋ ਭੁੱਖ ਮਿਟਾਉਣ ਲਈ ਵਾਜਬ ਭੋਜਨ ਲੈਣ ਲਈ ਸੰਘਰਸ਼ ਕਰ ਰਹੇ ਹਨ।

 

 

ਪਰ ਸਿਰਫ਼ 24 ਘੰਟਿਆਂ ਦੇ ਅੰਦਰ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਇਮਰਾਨ ਖਾਨ ਦੇ ਫ਼ੈਸਲੇ ਨੂੰ ਪਲਟਦਿਆਂ ਪਾਕਿਸਤਾਨ ’ਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ।

 

 

ਜਿਵੇਂ ਹੀ ਪਾਕਿਸਤਾਨ ’ਚ ਲੌਕਡਾਊਨ ਦਾ ਐਲਾਨ ਹੋਇਆ, ਸਮੁੱਚੇ ਦੇਸ਼ ਵਿੱਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਤੇ ਹੁਣ ਫ਼ੌਜ ਰਾਸ਼ਟਰੀ ਕੋਰ ਕਮੇਟੀ ਦੇ ਮਾਧਿਅਮ ਰਾਹੀਂ ਕੋਵਿਡ–19 ਨਾਲ ਨਿਪਟਣ ਲਈ ਉਪਾਵਾਂ ਉੱਤੇ ਦਿਸ਼ਾ–ਨਿਰਦੇਸ਼ ਵੀ ਜਾਰੀ ਕਰ ਰਹੀ ਹੈ।

 

 

ਇੱਕ ਬੇਨਾਮ ਸੇਵਾ–ਮੁਕਤ ਜਨਰਲ ਦੇ ਹਵਾਲੇ ਨਾਲ ਕਿਹਾ ਕਿ ਇਮਰਾਨ ਖਾਨ ਸਰਕਾਰ ਕੋਰੋਨਾ ਵਾਇਰਸ ਨੂੰ ਸੰਭਾਲਣ ’ਚ ਇੱਕ ਤਰ੍ਹਾਂ ਨਾਕਾਮ ਰਹੀ ਹੈ। ਇਮਰਾਨ ਖਾਨ ਨੇ ਕੋਰੋਨਾ ਨਾਲ ਜੰਗ ਵਿੱਚ ਇੱਕ ਵੱਡਾ ਗੈਪ ਬਣਾ ਦਿੱਤਾ, ਇਹੋ ਕਾਰਨ ਹੈ ਕਿ ਫ਼ੌਜ ਨੇ ਉਸ ਪਾੜੇ ਨੂੰ ਭਰਨ ਦਾ ਜਤਨ ਕੀਤਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Coup possible against Pakistan s Imran Khan Government