ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਭਾਰਤੀ ਮੂਲ ਦੇ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ

ਅਮਰੀਕਾ ਚ ਭਾਰਤੀ ਮੂਲ ਦੇ ਇੱਕ ਡਾਕਟਰ ਦੀ ਇੱਕ ਕਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ। ਅਮਰੀਕਨ ਫਿਜ਼ੀਸ਼ੀਅਨਜ਼ ਆਫ਼ ਇੰਡੀਅਨ-ਓਰੀਜ਼ਿਨ (ਏਏਪੀਆਈ) ਨੇ ਇਹ ਜਾਣਕਾਰੀ ਦਿੱਤੀ।

 

‘ਏਏਪੀਆਈ’ ਦੇ ਮੀਡੀਆ ਕੋਆਰਡੀਨੇਟਰ ਅਜੇ ਘੋਸ਼ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੁਧੀਰ ਐਸ ਚੌਹਾਨ ਕੋਵਿਡ-19 ਨਾਂਲ ਸੰਕਰਮਿਤ ਪਾਏ ਗਏ ਸਨ ਤੇ ਉਹ ਪਿਛਲੇ ਕੁੱਝ ਹਫ਼ਤਿਆਂ ਤੋਂ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਸਨ। ਇਸ ਬਿਮਾਰੀ ਕਾਰਨ 19 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ।

 

ਚੌਹਾਨ ਨਿਊਯਾਰਕ ਦੇ ਜਮੈਕਾ ਹਸਪਤਾਲ ਵਿੱਚ ਇੱਕ ਇੰਟਰਨਲ ਮੈਡੀਸਨ ਫਿਜੀਸ਼ੀਅਨ ਅਤੇ ਆਈਐਮ ਰੈਜ਼ੀਡੈਂਸੀ ਪ੍ਰੋਗਰਾਮ ਦੇ ਐਸੋਸੀਏਟ ਪ੍ਰੋਗਰਾਮ ਡਾਇਰੈਕਟਰ ਸਨ। ਚੌਹਾਨ ਨੇ 1972 ਵਿੱਚ ਜੀਐਸਯੂਐਮ ਮੈਡੀਕਲ ਕਾਲਜ, ਕਾਨਪੁਰ ਯੂਨੀਵਰਸਿਟੀ (ਇੰਡੀਆ) ਤੋਂ ਐਮਬੀਬੀਐਸ ਕੀਤੀ ਸੀ।

 

ਅਮਰੀਕਾ ਚ ਸਭ ਤੋਂ ਵੱਧ ਸੰਕਰਮਣ ਅਤੇ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇਸ ਮਹੀਨੇ ਦੇ ਅਰੰਭ ਵਿਚ ਨਿਊ ਜਰਸੀ ਵਿਚ ਇਕ ਭਾਰਤੀ ਮੂਲ ਦੀ ਇਕ ਪਿਤਾ-ਡਾਕਟਰ ਧੀ ਦੀ ਕੋਵਿਡ-19 ਕਾਰਨ ਮੌਤ ਹੋ ਗਈ ਸੀ।

 

ਅਮਰੀਕਾ ਚ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਚ ਤਕਰੀਬਨ 80,000 ਭਾਰਤੀ-ਅਮਰੀਕੀ ਡਾਕਟਰ ਮੂਹਰਲੀ ਕਤਾਰ ਵਿਚ ਹਨ। ਇਸ ਤੋਂ ਇਲਾਵਾ ਲਗਭਗ 40,000 ਮੈਡੀਕਲ ਵਿਦਿਆਰਥੀ ਵੱਖ ਵੱਖ ਹਸਪਤਾਲਾਂ ਵਿਚ ਸਹਾਇਤਾ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A doctor of Indian origin in America dies due to coronavirus infection