ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਿਊ ਜ਼ੀਲੈਂਡ ਦੇ ਗੁਰੂਘਰ ’ਚ ਇੱਕ ਗ੍ਰੰਥੀ ਵੱਲੋਂ ‘ਬੱਚੀਆਂ ਨਾਲ ਜਿਨਸੀ ਛੇੜਖਾਨੀ’

​​​​​​​ਨਿਊ ਜ਼ੀਲੈਂਡ ਦੇ ਗੁਰੂਘਰ ’ਚ ਇੱਕ ਗ੍ਰੰਥੀ ਵੱਲੋਂ ‘ਬੱਚੀਆਂ ਨਾਲ ਜਿਨਸੀ ਛੇੜਖਾਨੀ’

ਨਿਊ ਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਜੋਂ ਤਾਇਨਾਤ ਇੱਕ ਪੰਜਾਬੀ ਵਿਅਕਤੀ ਨੂੰ ਇੱਕ ਬੱਚੀ ਨਾਲ ਜਿਨਸੀ ਛੇੜਖਾਨੀ ਤੇ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।

 

 

ਐੱਸਬੀਐੱਸ ਪੰਜਾਬੀ ਦੀ ਰਿਪੋਰਟ ਮੁਤਾਬਕ ਆਕਲੈਂਡ ਜ਼ਿਲ੍ਹਾ ਅਦਾਲਤ ਨੂੰ ਦੱਸਿਆ ਗਿਆ ਕਿ 32 ਸਾਲਾ ਗ੍ਰੰਥੀ ਸਾਜਨ ਸਿੰਘ ਨੇ ਪੱਛਮੀ ਆਕਲੈਂਡ ਦੇ ਗੁਰਦੁਆਰਾ ਸਾਹਿਬ ’ਚ ਅੱਠ ਅਤੇ 12 ਸਾਲਾਂ ਦੀਆਂ ਦੋ ਬੱਚੀਆਂ ਨਾਲ ਸਾਲ 2017 ਦੌਰਾਨ ਕੁਝ ਗ਼ਲਤ ਨਜ਼ਰ ਨਾਲ ਛੇੜਖਾਨੀ ਕੀਤੀ ਸੀ।

 

 

12 ਸਾਲਾ ਪੀੜਤ ਬੱਚੀ ਨੇ ਅਦਾਲਤ ਸਾਹਵੇਂ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਉਹ ਜਦੋਂ ਇੱਕ ਦਿਨ ਗੁਰੂਘਰ ਦੇ ਲੰਗਰ ਹਾਲ ਦੇ ਪਿਛਲੇ ਪਾਸੇ ਸਟੋਰ ਰੂਮ ਅੰਦਰ ਆਟਾ ਲੈਣ ਲਈ ਗਈ ਸੀ; ਤਦ ਸਾਜਨ ਸਿੰਘ ਨੇ ਉਸ ਨੂੰ ਗ਼ਲਤ ਨਜ਼ਰ ਨਾਲ ਹੱਥ ਲਾ ਕੇ ਛੋਹਿਆ ਸੀ।

 

 

ਬੱਚੀ ਨੇ ਦੱਸਿਆ ਕਿ ਉਸ ਗ੍ਰੰਥੀ ਨੇ ਤਿੰਨ ਵੱਖੋ–ਵੱਖਰੇ ਮੌਕਿਆਂ ਉੱਤੇ ਇੰਝ ਕੀਤਾ, ਜਿਸ ਨਾਲ ਉਹ ਬਹੁਤ ਜ਼ਿਆਦਾ ਸਦਮੇ ਵਿੱਚ ਚਲੀ ਗਈ ਸੀ ਤੇ ਡਰ ਗਈ ਸੀ।

 

 

ਇਸ ਬੱਚੀ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਬੱਚੀ ਨੇ ਇਸ ਬਾਰੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦੱਸਿਆ ਸੀ; ਜੋ ਕੁਝ ਵੀ ਉਸ ਨਾਲ ਪਿਛਲੇ ਦੋ ਸਾਲਾਂ ਤੋਂ ਵਾਪਰ ਰਿਹਾ ਸੀ।

 

 

ਉਸ ਤੋਂ ਬਾਅਦ ਫਿਰ ਇਹ ਤੱਥ ਵੀ ਸਾਹਮਣੇ ਆਇਆ ਕਿ ਇਸ ਗ੍ਰੰਥੀ ਨੇ ਅਜਿਹਾ ਜਿਨਸੀ ਸ਼ੋਸ਼ਣ ਕਿਸੇ ਇੱਕ ਬੱਚੀ ਨਾਲ ਨਹੀਂ ਕੀਤਾ ਸੀ। ਬੱਚੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ।

 

 

ਇਸ ਦੌਰਾਨ ਨਿਊ ਜ਼ੀਲੈਂਡ ਦੇ ਐੱਮਪੀ ਕੰਵਲਜੀਤ ਸਿੰਘ ਬਖ਼ਸ਼ੀ ਨੇ ਇਸ ਘਟਨਾ ਨੂੰ ਬਹੁਤ ਮੰਦਭਾਗਾ ਕਰਾਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Granthi found guilty of sexual conduct with two girls