ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਰਿੰਗ ਰੋਡ ਦੇ ਨਿਰਮਾਣ ਲਈ ਸਿਧਾਂਤਕ ਪ੍ਰਵਾਨਗੀ

ਪਟਿਆਲਾ ਰਿੰਗ ਰੋਡ ਦੇ ਨਿਰਮਾਣ ਲਈ ਸਿਧਾਂਤਕ ਪ੍ਰਵਾਨਗੀ

ਪਟਿਆਲਾ ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੇ ਆਲੇ-ਦੁਆਲੇ ਰਿੰਗ ਰੋਡ ਨੂੰ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਇਹ ਸੜਕ ਸਰਹਿੰਦ ਰੋਡ, ਭਾਦਸੋਂ ਰੋਡ ਅਤੇ ਨਾਭਾ ਨੂੰ ਜਾਣ ਵਾਲੀ ਸੜਕ ਨੂੰ ਸੰਗਰੂਰ ਸੜਕ ਤੱਕ ਜੋੜੇਗੀ

 


ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਪੀ.ਡਬਲਯੂ.ਡੀ (ਬੀ ਐਂਡ ਆਰ) ਨੂੰ ਪਟਿਆਲਾ ਰਿੰਗ ਰੋਡ ਨਾਲ ਸਬੰਧਤ ਵੱਖ-ਵੱਖ ਲੰਬਿਤ ਪਏ ਮੁਦਿਆਂ ਨੂੰ ਤੁਰੰਤ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਕੋਲ ਉਠਾਉਣ ਲਈ ਆਖਿਆ ਹੈ ਤਾਂ ਜੋ ਇਸ ਨੂੰ ਸਮੇਂਬਧ ਸੀਮਾ ਵਿਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ

 


ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨਾਲ ਇਕ ਹੋਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਕ ਹੋਰ ਰਿੰਗ ਰੋਡ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਨਅਤੀ ਜ਼ੋਨ ਰਾਹੀਂ ਸਰਹਿੰਦ ਸੜਕ ਨਾਲ ਜੁੜੇਗੀ ਉਨ੍ਹਾਂ ਨੇ 200 ਫੁੱਟ ਚੌੜੀ ਇਕ ਹੋਰ ਛੋਟੀ ਦੱਖਣੀ ਸੜਕ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਸੜਕ ਪਟਿਆਲਾ ਸ਼ਹਿਰ ਦੀ ਦੱਖਣ ਪੂਰਬੀ ਦਿਸ਼ਾ ਵਿਚ ਹੈ ਜੋ ਮਾਸਟਰ ਪਲਾਨ ਦੇ ਅਨੁਸਾਰ ਰਾਜਪੁਰਾ ਸੜਕ ਨੂੰ ਐਲੀਵੇਟਿਡ ਦੱਖਣੀ ਅਤੇ ਸਨੌਰ ਸੜਕ ਨਾਲ ਜੁੜੇਗੀ

 


ਕੇਂਦਰੀ ਮੰਤਰੀ ਨੇ ਸੰਗਰੂਰ, ਬਠਿੰਡਾ, ਜਲੰਧਰ, ਪਟਿਆਲਾ, ਮੁਹਾਲੀ/ਚੰਡੀਗੜ੍ਹ ਅਤੇ ਲੁਧਿਆਣਾ ਸਣੇ ਪ੍ਰਮੁੱਖ ਸ਼ਹਿਰਾਂ ਦੁਆਲੇ ਰਿੰਗ ਰੋਡਜ਼ ਦੇ ਨਿਰਮਾਣ ਨੂੰ ਵਿਚਾਰਣ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੋਈ ਹੈ ਸੂਬਾ ਸਰਕਾਰ ਨੇ ਜ਼ਮੀਨ ਦੀ ਪ੍ਰਾਪਤੀ ਲਈ 50 ਫੀਸਦੀ ਲਾਗਤ ਨੂੰ ਸਹਿਣ ਕਰਨ ਵਾਸਤੇ ਪਹਿਲਾਂ ਹੀ ਸਹਿਮਤੀ ਦਿੱਤੀ ਹੈ ਸੜਕਾਂ ਦੇ ਨਿਰਮਾਣ ਵਾਸਤੇ ਸਮੁੱਚੀ ਰਾਸ਼ੀ ਸਮੇਤ ਜ਼ਮੀਨ ਪ੍ਰਾਪਤੀ ਦੀ ਲਾਗਤ ਦਾ 50 ਫੀਸਦੀ ਹਿੱਸਾ ਕੇਂਦਰੀ ਮੰਤਰਾਲੇ ਵੱਲੋਂ ਸਹਿਣ ਕੀਤਾ ਜਾਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A long awaited construction of Patiala Ring Road approved