ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੇ ਅਮਰੀਕਾ ਵਿਚਾਲੇ ਛੇਤੀ ਹੋਵੇਗਾ ਨਵਾਂ ਵਪਾਰ ਸਮਝੌਤਾ

ਭਾਰਤ ਤੇ ਅਮਰੀਕਾ ਵਿਚਾਲੇ ਛੇਤੀ ਹੋਵੇਗਾ ਨਵਾਂ ਵਪਾਰ ਸਮਝੌਤਾ

ਭਾਰਤ ਤੇ ਅਮਰੀਕਾ ਵਿਚਾਲੇ ਛੇਤੀ ਹੀ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਹੈ। ਟਰੰਪ ਪ੍ਰਸ਼ਾਸਨ ਅਗਲੇ ਹਫ਼ਤੇ ਅਧਿਕਾਰੀਆਂ ਦਾ ਇੱਕ ਵਫ਼ਦ ਭਾਰਤ ਭੇਜੇਗਾ। ਇਹ ਵਫ਼ਦ ਦੋਵੇਂ ਦੇਸ਼ਾਂ ਵਿਚਾਲੇ ਹੋਣ ਵਾਲੇ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਹੁਣ ਤੱਕ ਵਪਾਰ ਨੂੰ ਲੈ ਕੇ ਜਿਹਡੀਆਂ ਗੱਲਾਂ ’ਤੇ ਸਹਿਮਤੀ ਨਹੀਂ ਬਣੀ, ਉਨ੍ਹਾਂ ਨੂੰ ਵੀ ਸੁਲਝਾ ਲਿਆ ਜਾਵੇਗਾ। ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਇਸ ਸਬੰਧੀ 12 ਤੋਂ 14 ਨਵੰਬਰ ਨੂੰ ਅਮਰੀਕਾ ਦੇ ਦੌਰੇ ’ਤੇ ਗਏ ਸਨ।

 

 

ਇੱਥੇ ਉਨ੍ਹਾਂ ਆਪਣੇ ਹਮ–ਰੁਤਬਾ ਅਮਰੀਕੀ ਮੰਤਰੀ ਰਾਬਰਟ ਲਾਈਟਹਾਈਜ਼ਰ ਨਾਲ ਮਿਲ ਕੇ ਵਪਾਰਕ ਸਮਝੌਤੇ ਦੇ ਕਈ ਮੁੱਦਿਆਂ ਨੂੰ ਸੁਲਝਾ ਲਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਦੋਵੇਂ ਦੇਸ਼ਾਂ ਵਿਚਾਲੇ ਜਿਹੜੇ ਪੱਖਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਸੀ; ਉਨ੍ਹਾਂ ਬਾਰੇ ਗੱਲ ਕਰ ਲਈ ਗਈ ਹੈ।

 

 

ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ ਹੁਣ ਆਪਣੇ ਅੰਤਿਮ ਗੇੜ ਵਿੱਚ ਹੈ। ਸ੍ਰੀ ਲਾਈਟਹਾਈਜ਼ਰ ਨੇ ਸ੍ਰੀ ਪੀਯੂਸ਼ ਗੋਇਲ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ। ਦੋਵੇਂ ਦੇਸ਼ਾਂ ਨੇ ਇੱਕ–ਦੂਜੇ ਨੂੰ ਸਮਾਨਤਾ ਨਾਲ ਬਾਜ਼ਾਰ ਉਪਲਬਧ ਕਰਵਾਉਣ ਦੀ ਗੱਲ ਆਖੀ ਹੈ। ਪਿਛਲੇ ਮਹੀਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਮਰੀਕਾ ਦੌਰੇ ’ਤੇ ਗਏ ਸਨ।

 

 

ਉੱਥੇ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਉਹ ਚੀਨ ’ਚੋਂ ਨਿੱਕਲ ਕੇ ਭਾਰਤ ਵਿੱਚ ਨਿਵੇਸ਼ ਕਰਨ ਦਾ ਇਰਾਦਾ ਰੱਖਣ ਵਾਲੀਆਂ ਕੰਪਨੀਆਂ ਲਈ ਨੀਤੀ ਬਣਾਉਣਗੇ।

 

 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅਮਰੀਕੀ ਦੌਰੇ ਮੌਕੇ ਕਿਹਾ ਸੀ ਕਿ ਚੀਨ ਤੋਂ ਬਹਰ ਨਿੱਕਲਣ ਵਾਲੇ ਉਦਯੋਗ ਯਕੀਨੀ ਤੌਰ ’ਤੇ ਭਾਰਤ ਵੱਲ ਵੇਖ ਰਹੇ ਹਨ। ਹੁਣ ਸਰਕਾਰ ਲਈ ਉਨ੍ਹਾਂ ਨਾਲ ਕਦਮ ਮਿਲਾਉਣਾ ਜ਼ਰੂਰੀ ਹੈ। ਮੈਂ ਇਸ ਲਈ ਨੀਤੀ ਤਿਆਰ ਕਰ ਕੇ ਉਨ੍ਹਾਂ ਨਾਲ ਸੰਪਰਕ ਕਰਾਂਗੀ ਤੇ ਉਨ੍ਹਾਂ ਨੂੰ ਦੱਸਾਂਗੀ ਕਿ ਭਾਰਤ ਕਿਸ ਤਰ੍ਹਾਂ ਉਨ੍ਹਾਂ ਲਈ ਜ਼ਿਆਦਾ ਅਨੁਕੂਲ ਸਥਾਨ ਹੋ ਸਕਦਾ ਹੈ।

 

 

ਸ੍ਰੀ ਸੀਤਾਰਮਣ ਨੇ ਅੱਗੇ ਕਿਹਾ ਸੀ ਕਿ ਭਾਰਤ ਨਿਵੇਸ਼ ਲਈ ਸਭ ਤੋਂ ਬਿਹਤਰ ਵਿਕਲਪ ਹੋ ਸਕਦਾ ਹੈ। ਜਿਹੜੀਆਂ ਕੰਪਨੀਆਂ ਵੀਅਤਨਾਮ ’ਚ ਕੰਮ ਕਰ ਰਹੀਆਂ ਹਨ, ਹੁਣ ਉੱਥੇ ਕਾਰੋਬਾਰ ਵਿਸਥਾਰ ਦੇ ਹਿਸਾਬ ਨਾਲ ਮਾਨਵ–ਸ਼ਕਤੀ ਉਪਲਬਧ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New Trade Agreement to be signed between India and US