ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰੂਸ ’ਚ ਇੱਕ ਯਾਤਰੀ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਕਈ ਫੱਟੜ

ਰੂਸ ’ਚ ਇੱਕ ਯਾਤਰੀ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਕਈ ਫੱਟੜ

ਮਾਸਕੋ ਦੇ ਬੇਹੱਦ ਰੁਝੇਵਿਆਂ ਭਰੇ ਹਵਾਈ ਅੱਡੇ ਉੱਤੇ ਅੱਜ ਇੱਕ ਯਾਤਰੀ ਹਵਾਈ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਈ। ਇਸ ਜਹਾਜ਼ ਨੂੰ ਅੱਗ ਲੱਗ ਗਈ। ਇਹ ਜਾਣਕਾਰੀ ਰੂਸ ਦੀ ਸਰਕਾਰੀ ਖ਼ਬਰ ਏਜੰਸੀ ‘ਤਾਸ’ ਨੇ ਦਿੱਤੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਰੂਸ ’ਚ ਬਣੇ ਹਵਾਈ ਜਹਾਜ਼ ਸੁਪਰ–ਜੈੱਟ–100 ਨੇ ਸ਼ੇਰੇਮੇਤੇਵੋ ਹਵਾਈ ਅੱਡੇ ਤੋਂ ਹਾਲੇ ਉਡਾਣ ਭਰੀ ਹੀ ਸੀ ਕਿ ਅਮਲੇ ਵੱਲੋਂ ਖ਼ਤਰੇ ਦਾ ਸਿਗਨਲ ਦਿੱਤਾ ਗਿਆ। ਇਹ ਜਹਾਜ਼ ਘਰੇਲੂ ਭਾਵ ਦੇਸ਼ ’ਚ ਹੀ ਜਾਣ ਲਈ ਉਡਾਣ ’ਤੇ ਸੀ।

 

 

ਪਹਿਲਾਂ ਇਸ ਨੇ ਐਮਰਜੈਂਸੀ ਲੈਂਡਿੰਗ ਦਾ ਜਤਨ ਕੀਤਾ ਪਰ ਸਫ਼ਲ ਨਾ ਹੋ ਸਕਿਆ, ਫਿਰ ਦੂਜੀ ਵਾਰ ਜਹਾਜ਼ ਦਾ ਲੈਂਡਿੰਗ ਗੀਅਰ ਜ਼ਮੀਨ ਨਾਲ ਟਕਰਾਇਆ ਤੇ ਫਿਰ ਉਸ ਦਾ ਅਗਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਉਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ।

 

 

ਇੱਕ ਹੋਰ ਖ਼ਬਰ ਏਜੰਸੀ ਰੀਆ ਨੋਵੋਸਤੀ ਮੁਤਾਬਕ ਇਹ ਹਵਾਈ ਜਹਾਜ਼ ਰੂਸ ਦੇ ਉੱਤਰ–ਪੱਛਮੀ ਸ਼ਹਿਰ ਮੁਰਮਾਂਸਕ ਜਾ ਰਿਹਾ ਸੀ। ਮੁਢਲੀ ਸੂਚਨਾ ਮੁਤਾਬਕ ਇਸ ਹਵਾਈ ਜਹਾਜ਼ ਵਿੱਚ ਕੋਈ ਇਲੈਕਟ੍ਰੀਕਲ ਨੁਕਸ ਪੈਣ ਨਾਲ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Passenger Aircraft s emergency landing at Moscow many injured