ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ 'ਚ ਸ਼ਕਤੀਸ਼ਾਲੀ ਭੂਚਾਲ, ਸੁਨਾਮੀ ਦੀ ਵੀ ਚੇਤਾਵਨੀ ਜਾਰੀ

ਇੰਡੋਨੇਸ਼ੀਆ ਦੇ ਸੰਘਣੀ ਆਬਾਦੀ ਵਾਲੇ ਜਾਵਾ ਦੀਪ ਦੇ ਦੱਖਣੀ ਤੱਟ ਉੱਤੇ ਸ਼ੱਕਰਵਾਰ ਨੂੰ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੰਡੋਨੇਸ਼ੀਆ ਦੀ ਆਫ਼ਤ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ।

 

ਅਮਰੀਕਾ ਦੇ ਭੂ ਸਰਵੇਖਣ ਅਨੁਸਾਰ ਭੂਚਾਲ ਰਾਜਧਾਨੀ ਜਕਾਰਤਾ ਦੇ ਲਬੌਨ ਨਾਲ 150 ਕਿਲੋਮੀਟਰ ਦੂਰ 42 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ ਜਿਸ ਦੀ ਤੀਬਰਤਾ 6.8 ਸੀ।
 

 

ਸਭ ਤੋਂ ਪਹਿਲਾਂ ਸ਼ੁਰੂਆਤ ਵਿੱਚ ਇੰਡੋਨੇਸ਼ੀਆ ਦੀ ਆਫਤ ਏਜੰਸੀ ਨੇ ਕਿਹਾ ਸੀ ਕਿ ਰਾਜਧਾਨੀ ਜਕਾਰਤਾ ਦੇ ਦੱਖਣ-ਪੱਛਮ ਵਿੱਚ ਸੁਮੂਰ ਤੋਂ ਲਗਭਗ 147 ਕਿਲੋਮੀਟਰ ਦੂਰ 7.4 ਤੀਬਰਤਾ ਦਾ ਭੂਚਾਲ ਆਇਆ ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ। ਇਸ ਦੌਰਾਨ ਜਕਾਰਤਾ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਆਪਣੇ ਤਜਰਬੇ ਸਾਂਝੇ ਕੀਤੇ।
 

50 ਸਾਲਾ ਏਲੀਸਾ ਨੇ ਕਿਹਾ ਕਿ ਮੇਰੇ ਅਪਾਰਟਮੈਂਟ ਵਿੱਚ ਸਮਾਨ ਹਿੱਲਣ ਲੱਗਾ ਅਤੇ ਮੈਂ 19ਵੇਂ ਮੰਜਿਲ ਤੋਂ ਭੱਜੀ। ਉਨ੍ਹਾਂ ਕਿਹਾ ਕਿ ਹਰ ਕੋਈ ਭੱਜਣ ਲੱਗਾ। ਇਹ ਬਹੁਤ ਸ਼ਕਤੀਸ਼ਾਲੀ ਝਟਕਾ ਸੀ  ਅਤੇ ਹਰ ਕੋਈ ਡਰਿਆ ਹੋਇਆ ਸੀ।

 

ਇਸੇ ਮਹੀਨੇ ਪੂਰਬੀ ਇੰਡੋਨੇਸ਼ੀਆ ਦੇ ਮਲੁਕੁ ਟਾਪੂ ਵਿੱਚ ਆਏ 7.3 ਤੀਬਰਤਾ ਦੇ ਭੂਚਾਲ ਦੇ ਚੱਲਦਿਆਂ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਸਨ। 

 

ਇਸ ਤੋਂ ਇਲਾਵਾ ਬੀਤੇ ਸਾਲ ਸੁਲਾਵੇਸੀ ਟਾਪੂ ਦੇ ਪਾਲੂ ਵਿੱਚ 7.5 ਤੀਬਰਤਾ ਦੇ ਭੂਚਾਲ ਅਤੇ ਇਸ ਤੋਂ ਬਾਅਦ ਆਈ ਸੁਨਾਮੀ ਵਿੱਚ 2200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਲਾਪਤਾ ਹੋ ਗਏ ਸਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A powerful earthquake in Indonesia then tsunami warning was issued