ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਗਾਪੁਰ ’ਚ ਵਿਦੇਸ਼ੀਆਂ ਤੋਂ ਵੱਧ ਫ਼ੀਸ ਵਸੂਲਣ ਵਾਲੇ ਪੰਜਾਬੀ ਨੂੰ ਭਾਰੀ ਜੁਰਮਾਨਾ

ਸਿੰਗਾਪੁਰ ’ਚ ਵਿਦੇਸ਼ੀਆਂ ਤੋਂ ਵੱਧ ਫ਼ੀਸ ਵਸੂਲਣ ਵਾਲੇ ਪੰਜਾਬੀ ਨੂੰ ਭਾਰੀ ਜੁਰਮਾਨਾ

ਸਿੰਗਾਪੁਰ ’ਚ ਇੱਕ ਰੁਜ਼ਗਾਰ ਏਜੰਸੀ ਚਲਾਉਣ ਵਾਲੇ ਪੰਜਾਬੀ ਗੁਲਾਬ ਸਿੰਘ ਨੂੰ ਭਾਰੀ ਜੁਰਮਾਨਾ ਕੀਤਾ ਗਿਆ ਹੈ। ਦੋਸ਼ ਸੀ ਸ੍ਰੀ ਗੁਲਾਬ ਸਿੰਘ ਦੀ ਏਜੰਸੀ ਵਿਦੇਸ਼ੀ ਕਾਮਿਆਂ ਤੋਂ ਹੱਦੋਂ ਵੱਧ ਫ਼ੀਸ ਵਸੂਲ ਕਰ ਰਹੀ ਸੀ। ਅਜਿਹੇ ਕੁਝ ਹੋਰ ਸਬੰਧਤ ਦੋਸ਼ ਵੀ ਲਾਏ ਗਏ ਹਨ; ਜਿਨ੍ਹਾਂ ਲਈ ਉਨ੍ਹਾਂ ਨੂੰ 8.7 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

 

 

ਸਿੰਗਾਪੁਰ ਦੀ ਅਦਾਲਤ ਨੇ ਵੀਰਵਾਰ ਨੂੰ ਸ੍ਰੀ ਗੁਲਾਬ ਸਿੰਘ ਵਿਰੁੱਧ ਫ਼ੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਕਿ ਉਹ ਪੀੜਤ ਕਾਮਿਆਂ ਨੂੰ ਮੁਆਵਜ਼ਾ ਦੇਣ।

 

 

ਸ੍ਰੀ ਗੁਲਾਬ ਸਿੰਘ ਆਪਣੀ ਇੱਕ ਫ਼ਰਮ ਆਈਬੀਐੱਸ ਕਨਸਲਟਿੰਗ ਸਰਵਿਸੇਜ਼ ਚਲਾਉਂਦੇ ਰਹੇ ਹਨ। ਉਨ੍ਹਾਂ ਉੱਤੇ ਇਸ ਫ਼ਰਮ ਰਾਹੀਂ ਸਤੰਬਰ 2017 ਤੋਂ ਜੂਨ 2018 ਦੇ ਵਿਚਕਾਰਲੇ ਸਮੇਂ ਦੌਰਾਨ ਦੋ ਵਿਦੇਸ਼ੀ ਕਾਮਿਆਂ ਤੋਂ 1,215 ਅਮਰੀਕੀ ਡਾਲਰ ਭਾਵ 83,628 ਰੁਪਏ ਵਸੂਲ ਕਰਨ ਦਾ ਦੋਸ਼ ਲਾਇਆ ਗਿਆ ਹੈ।

 

 

ਸ੍ਰੀ ਗੁਲਾਬ ਸਿੰਘ ਉੱਤੇ ਇੱਕ ਹੋਰ ਵਿਦੇਸ਼ੀ ਕਾਮੇ ਤੋਂ ਰੁਜ਼ਗਾਰ ਲਈ ਫ਼ਾਈਨੈਂਸ਼ੀਅਲ ਗਰੰਟੀ ਵਜੋਂ 2.6 ਲੱਖ ਰੁਪਏ ਭਾਵ 3,860 ਅਮਰੀਕੀ ਡਾਲਰ ਵਸੂਲ ਕਰਨ ਦਾ ਦੋਸ਼ ਵੀ ਹੈ।

 

 

ਇਹ ਜਾਣਕਾਰੀ ਮਾਨਵ–ਸ਼ਕਤੀ (ਮੈਨ–ਪਾਵਰ) ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਮੰਤਰਾਲੇ ਮੁਤਾਬਕ ਸ੍ਰੀ ਗੁਲਾਬ ਸਿੰਘ ਨੇ ਇੱਕ ਵਿਦੇਸ਼ੀ ਕਾਮੇ ਨੂੰ ਰੁਜ਼ਗਾਰ ਏਜੰਸੀ ਦੀ ਫ਼ੀਸ ਲੈ ਕੇ ਰਸੀਦ ਵੀ ਨਹੀਂ ਦਿੱਤੀ ਸੀ।

 

 

ਅਜਿਹੇ ਕੁਝ ਗੰਭੀਰ ਇਲਜ਼ਾਮਾਂ ਕਾਰਨ ਸ੍ਰੀ ਗੁਲਾਬ ਸਿੰਘ ਦੀ ਏਜੰਸੀ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

 

 

ਸਿੰਗਾਪੁਰ ਵਿੱਚ ਇੰਝ ਕੋਈ ਵੀ ਕਿਸੇ ਤੋਂ ਵੱਧ ਫ਼ੀਸ ਨਹੀਂ ਵਸੂਲ ਸਕਦਾ। ਸਿੰਗਾਪੁਰ ਵਿੱਚ ਭਾਰਤ ਤੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਜ਼ਿਆਦਾਤਰ ਲੋਕ ਕੰਮ ਕਰਨ ਲਈ ਹੀ ਆਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Punjabi sentenced heavy fine who received excessive fees from foreign workers