ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ ’ਚ ਬਲਾਤਕਾਰ ਦੇ ਦੋਸ਼ੀ ਭਾਰਤੀ ਨੂੰ ਹੋ ਸਕਦੀ ਹੈ 25 ਸਾਲ ਕੈਦ ਦੀ ਸਜ਼ਾ

ਨਿਊ ਯਾਰਕ ’ਚ ਬਲਾਤਕਾਰ ਦੇ ਦੋਸ਼ੀ ਭਾਰਤੀ ਨੂੰ ਹੋ ਸਕਦੀ ਹੈ 25 ਸਾਲ ਕੈਦ ਦੀ ਸਜ਼ਾ

ਨਿਊ ਯਾਰਕ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ ਅਗਲੇ ਮਹੀਨੇ ਸੁਣਾਈ ਜਾਣੀ ਹੈ। ਉਸ ਨੂੰ 25 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।

 

 

ਕੁਈਨਜ਼ ਜ਼ਿਲ੍ਹੇ ਦੇ ਕਾਰਜਕਾਰੀ ਜ਼ਿਲ੍ਹਾ ਅਟਾਰਨੀ ਜੌਨ ਰੇਆਨ ਨੇ ਕਿਹਾ ਕਿ ਪੈਨਸਿਲਵੇਨੀਆ ਦੇ 58 ਸਾਲਾ ਅਸ਼ੋਕ ਸਿੰਘ ਨੂੰ ਦੋ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਬਲਾਤਕਾਰ ਅਤੇ ਗ਼ੈਰ–ਕਾਨੂੰਨੀ ਢੰਗ ਨਾਲ ਬੰਧਕ ਬਣਾਉਣ ਦਾ ਦੋਸ਼ੀ ਪਾਇਆ ਗਿਆ ਹੈ।

 

 

ਮੁਕੱਦਮੇ ਮੁਤਾਬਕ ਦਸੰਬਰ 2015 ’ਚ ਪੀੜਤ ਔਰਤ ਕਿਰਾਏ ਦੇ ਇੱਕ ਅਪਾਰਟਮੈਂਟ ਦੀ ਭਾਲ਼ ’ਚ ਸੀ। ਇਸ ਸਬੰਧੀ ਪੀੜਤ ਔਰਤ ਦੀ ਅਸ਼ੋਕ ਨਾਲ ਮੁਲਾਕਾਤ ਹੋਈ। ਮੁਲਾਕਾਤ ਦੇ ਚਾਰ ਦਿਨਾਂ ਬਾਅਦ ਅਸ਼ੋਕ ਨੇ ਉਹ 40 ਸਾਲਾ ਔਰਤ ਨੂੰ ਸੱਦ ਕੇ ਦੱਸਿਆ ਕਿ ਉਸ ਨੂੰ ਇੱਕ ਜਗ੍ਹਾ ਮਿਲ ਗਈ ਹੈ ਤੇ ਉੱਥੇ ਜਾਣਾ ਹੋਵੇਗਾ।

 

 

ਫਿਰ ਬਾਅਦ ’ਚ ਉਹ ਖਾਣਾ ਤੇ ਸ਼ਰਾਬ ਲੈ ਕੇ ਉਸ ਦੇ ਅਪਾਰਟਮੈਂ ’ਚ ਗਿਆ। ਪੀੜਤ ਔਰਤ ਨੇ ਜਦੋਂ ਅਸ਼ੋਕ ਨਾਲ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਗੁੱਸੇ ’ਚ ਆ ਗਿਆ।

 

 

ਫਿਰ ਅਸ਼ੋਕ ਨੇ ਪੀੜਤ ਔਰਤ ਨਾਲ ਬਲਾਤਕਾਰ ਕੀਤਾ। ਜਦੋਂ ਉਹ ਸੌਂ ਗਿਆ, ਤਾਂ ਉਹ ਔਰਤ ਅਪਾਰਟਮੈਂਟ ’ਚੋਂ ਬਾਹਰ ਨਿੱਕਲੀ ਤੇ ਮਦਦ ਲਈ ਆਪਣੇ ਇੱਕ ਦੋਸਤ ਨਾਲ ਸੰਪਰਕ ਕੀਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Rape Accused Indian may be sentenced 25 Years prison in New York