ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਵੱਡੀ ਅੱਤਵਾਦੀ ਵਾਰਦਾਤ ਹੋਈ, ਤਾਂ ਛਿੜ ਸਕਦੀ ਹੈ ਭਾਰਤ–ਪਾਕਿ ਜੰਗ: ਰਿਪੋਰਟ

ਕਸ਼ਮੀਰ ’ਚ ਵੱਡੀ ਅੱਤਵਾਦੀ ਵਾਰਦਾਤ ਹੋਈ, ਤਾਂ ਛਿੜ ਸਕਦੀ ਹੈ ਭਾਰਤ–ਪਾਕਿ ਜੰਗ: ਰਿਪੋਰਟ

ਕਸ਼ਮੀਰ ’ਚ ਕਿਸੇ ਤਰ੍ਹਾਂ ਦੀ ਵੱਡੀ ਅੱਤਵਾਦੀ ਵਾਰਦਾਤ ਇਸ ਇਲਾਕੇ ’ਚ ਤਣਾਅ ਵਧਾ ਸਕਦੀ ਹੈ ਤੇ ਇਸ ਨਾਲ ਭਾਰਤ ਤੇ ਪਾਕਿਸਤਾਨ ਦੀਆਂ ਫ਼ੌਜਾਂ ਵਿਚਾਲੇ ਜੰਗ ਦੀ ਸੰਭਾਵਨਾ ਵੀ ਬਣ ਸਕਦੀ ਹੈ। ਮਿਊਨਿਖ ਸਕਿਓਰਿਟੀ ਕਾਨਫ਼ਰੰਸ ਦੀ ਸਾਲਾਨਾ ਰਿਪੋਰਟ ’ਚ ਇਹ ਗੱਲ ਆਖੀ ਗਈ ਹੈ ਕਿ ਜੇ ਅਜਿਹੇ ਹਾਲਾਤ ਬਣੇ, ਤਾਂ ਭਾਰਤ ਵੱਲੋਂ ਕਰਾਰਾ ਜਵਾਬ ਦਿੱਤਾ ਜਾ ਸਕਦਾ ਹੈ।

 

 

ਐਵਾਰ ਨੂੰ ਜਰਮਨੀ ਦੇ ਸ਼ਹਿਰ ਮਿਊਨਿਖ ’ਚ ਕਾਨਫ਼ਰੰਸ ਦੌਰਾਨ ਜਾਰੀ ਕੀਤੀ ਗਈ ਰਿਪੋਰਟ ’ਚ ਕਸ਼ਮੀਰ ਵਿੱਚ ਇਸ ਵਰ੍ਹੇ ਦੇ 10 ਵਿਵਾਦਗ੍ਰਸਤ ਮੁੱਦਿਆਂ ’ਚ ਕਸ਼ਮੀਰ ਨੂੰ ਵੀ ਰੱਖਿਆ ਗਿਆ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬਹੁਤ ਜ਼ਿਆਦਾ ਤਣਾਅ ਨੇ ਕਸ਼ਮੀਰ ’ਤੇ ਮੁੜ ਧਿਆਨ ਕੇਂਦ੍ਰਿਤ ਕਰ ਦਿੱਤਾ ਹੈ।

 

 

ਇਸ ਰਿਪੋਰਟ ’ਚ ਇਸਲਾਮਾਬਾਦ ਵੱਲੋਂ ਇੱਕ ਹਥਿਆਰ ਵਜੋਂ ਅੱਤਵਾਦ ਦੀ ਵਰਤੋਂ ਕਰਨ ਅਤੇ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

 

 

ਕੌਮਾਂਤਰੀ ਸੰਕਟ ਗਰੁੱਪ ਦੀ ਸੂਚੀ ਵਿੱਚ ਇਸ ਵਰ੍ਹੇ ਕਸ਼ਮੀਰ, ਅਫ਼ਗ਼ਾਨਿਸਤਾਨ, ਯਮਨ, ਫ਼ਾਰਸ ਦੀ ਖਾੜੀ ਸਮੇਤ ਫ਼ੋਕਸ ’ਚ ਰਹਿਣ ਵਾਲੇ 10 ਵਿਵਾਦਾਂ ਦਾ ਹਵਾਲਾ ਦਿੰਦਿਆਂ ਰਿਪੋਰਟ ’ਚ ਕਿਹਾ ਗਿਆ ਹੇ ਕਿ ਪਿਛਲ ਕਈ ਸਾਲਾਂ ਤੋਂ ਕਸ਼ਮੀਰ ਕੌਮਾਂਤਰੀ ਰਾਡਾਰ ਤੋਂ ਹਟ ਗਿਆ ਸੀ ਪਰ ਪਿਛਲੇ ਸਾਲ ਭਾਰਤ–ਪਾਕਿਸਤਾਨ ’ਚ ਭਾਰੀ ਤਣਾਅ ਤੋਂ ਬਾਅਦ ਇਹ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ।

 

 

ਰਿਪੋਰਟ ਚ ਕਿਹਾ ਗਿਆ ਹੇ ਕਿ ਇੰਝ ਜਾਪਦਾ ਹੈ ਕਿ ਅੱਗੇ ਕੀ ਹੋਵੇਗਾ – ਇਸ ਨੂੰ ਲੈ ਕੇ ਨਵੀਂ ਦਿੱਲੀ ਕੋਲ ਕੋਈ ਖ਼ਾਕਾ ਨਹੀਂ ਹੈ। ਕਸ਼ਮੀਰ ’ਚ ਅੱਤਵਾਦੀ ਘੁਸਪੈਠ ਘੱਟ ਹੈ ਪਰ ਅੱਤਵਾਦੀ ਸਰਗਰਮ ਹਨ। ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਨਾਲ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।

 

 

ਜੇ ਕੋਈ ਨਵਾਂ ਵਿਵਾਦ ਪੈਦਾ ਹੁੰਦਾ ਹੈ, ਤਾਂ ਵਿਵਾਦਗ੍ਰਸਤ ਸਰਹੱਦ ਉੱਤੇ ਸ਼ਾਂਤੀ ਕਾਇਮ ਕਰਨ ਲਈ ਵਿਦੇਸ਼ੀ ਤਾਕਤਾਂ ਪੂਰਾ ਤਾਣ ਲਾ ਦੇਣਗੀਆਂ – ਇਹ ਗੱਲ ਇਸ ਰਿਪੋਰਟ ’ਚ ਆਖੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Report says India Pak War likely if any big terrorist incident happens in Kashmir