ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਬੇਹਦ ਸੁਰੱਖਿਆ ਵਾਲੇ ਇਲਾਕੇ ਗਰੀਨ ਜ਼ੋਨ ਵਿੱਚ ਐਤਵਾਰ ਰਾਤ ਨੂੰ ਇੱਕ ਰਾਕੇਟ ਸੁੱਟਿਆ ਗਿਆ। ਘਟਨਾ ਵਾਲੀ ਥਾਂ ਤੋਂ ਅਮਰੀਕੀ ਅੰਬੈਂਸੀ ਮੁਸ਼ਕਲ ਤੋਂ ਇਕ ਮੀਲ ਦੂਰ ਸਥਿਤ ਹੈ। ਇਰਾਕੀ ਫ਼ੌਜ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।
ਉਥੇ, ਇਰਾਕ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਕਿ ਅਚਾਨਕ ਹੋਏ ਹਮਲੇ ਵਿਚ ਕਿਸੇ ਦੀ ਵੀ ਜਾਨ ਨਹੀਂ ਗਈ। ਇਹ ਹਮਲਾ ਇਕ ਅਜਿਹੇ ਸਮੇਂ ਹੋਇਆ ਹੈ ਜਦੋਂ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਸਿਖਰਾਂ 'ਤੇ ਹੈ। ਇਸੇ ਤਣਾਅ ਨੂੰ ਧਿਆਨ ਵਿਚ ਰੱਖਦੇ ਹੋਏ ਅਮਰੀਕਾ ਨੇ ਇਰਾਕ ਸਥਿਤ ਆਪਣੀਆਂ ਅੰਬੈਂਸੀਆਂ ਤੋਂ ਬੇਲੋੜੇ ਕਰਮਚਾਰੀਆਂ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਹੈ।
ਇਰਾਕ ਦੀ ਸੈਨਾ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹੀਆ ਰਸੂਲ ਨੇ ਕਿਹਾ ਕਿ ਕਾਤਯੂਸ਼ਾ ਰਾਕੇਟ ਇੱਕ ਅਣਪਛਾਤੇ ਸਿਪਾਹੀ ਦੀ ਮੂਰਤੀ ਕੋਲ ਡਿੱਗਿਆ। ਉਨ੍ਹਾਂ ਕਿਹਾ ਕਿ ਫ਼ੌਜ ਘਟਨਾ ਦੀ ਜਾਂਚ ਕਰ ਰਹੀ ਹੈ। ਰਾਕੇਟ ਪੂਰਬੀ ਬਗ਼ਦਾਦ ਤੋਂ ਸੁੱਟੇ ਜਾਣ ਦਾ ਅਨੁਮਾਨ ਹੈ। ਪੂਰਬੀ ਬਗ਼ਦਾਦ ਈਰਾਨ ਸਮੱਰਥਤ ਸ਼ੀਆ ਲੋਕਾਂ ਦਾ ਗੜ੍ਹ ਹੈ।
ਮਿਸਰ: ਗੀਜ਼ਾ ਪਿਰਾਮਿਡ ਨੇੜੇ ਬੱਸ 'ਚ ਧਮਾਕਾ, 17 ਜ਼ਖ਼ਮੀ