ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕਾ 'ਚ ਸਿੱਖ ਡਰਾਇਵਰ ਨਾਲ 13 ਸਾਲਾਂ ਤੱਕ ਹੁੰਦਾ ਰਿਹਾ ਨਸਲੀ ਭੇਦਭਾਵ

​​​​​​​ਅਮਰੀਕਾ 'ਚ ਸਿੱਖ ਡਰਾਇਵਰ ਨਾਲ 13 ਸਾਲਾਂ ਤੱਕ ਹੁੰਦਾ ਰਿਹਾ ਨਸਲੀ ਭੇਦਭਾਵ

ਅਮਰੀਕੀ ਸੂਬੇ ਮੇਰੀਲੈਂਡ ਦੇ ਇੱਕ ਸਿੱਖ ਡਰਾਇਵਰ ਨੂੰ ਕਈ ਸਾਲਾਂ ਬੱਧੀ ਤੱਕ ਨਸਲੀ ਵਿਤਕਰੇ ਤੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਵਰਗੇ ਅਗਾਂਹਵਧੂ ਦੇਸ਼ ਦਾ ਇਹ ਹਾਲ ਹੈ, ਬਾਕੀ ਦੇ ਘੱਟਵਿਕਸਤ ਦੇਸ਼ਾਂ ਵਿੱਚ ਕੀ ਬਣਦਾ ਹੋਵੇਗਾ, ਇਸ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ

 

 

ਇਹ ਮਾਮਲਾ ਹੁਣ ਸਾਹਮਣੇ ਆਇਆ ਹੈ। ਮੇਰੀਲੈਂਡ ' ਇੱਕ ਸਕੂਲ ਬੱਸ ਦੇ ਡਰਾਇਵਰ ਵਜੋਂ ਨੌਕਰੀ ਕਰਦੇ ਸ੍ਰੀ ਸਵਿੰਦਰ ਸਿੰਘ ਨੇ ਇਹ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਦੇ ਪਹਿਲੇ ਹੀ ਦਿਨ ਤੋਂ ਆਪਣੇ ਨਾਂਅ ਨਾਲ ਸ਼ਬਦ 'ਟੈਰਰਿਸਟ' (ਦਹਿਸ਼ਤਗਰਦ) ਸੁਣਨਾ ਪਿਆ

 

 

ਸ੍ਰੀ ਸਵਿੰਦਰ ਸਿੰਘ ਨੂੰ ਹੋਰ ਬਹੁਤ ਸਾਰੇ ਲੋਕ 'ਓਸਾਮਾ ਬਿਨ ਲਾਦੇਨ' ਵੀ ਆਖਦੇ ਰਹੇ। ਅਜਿਹਾ ਭੇਦਭਾਵ ਤੇ ਵਿਤਕਰਾ ਉਨ੍ਹਾਂ ਨਾਲ ਸਿਰਫ਼ ਉਨ੍ਹਾਂ ਦੀ ਦਸਤਾਰ ਕਾਰਨ ਹੁੰਦਾ ਰਿਹਾ। ਉਨ੍ਹਾਂ ਨੂੰ ਅਜਿਹੇ ਸ਼ਬਦਾਂ ਨਾਲ ਉਨ੍ਹਾਂ ਨਾਲ ਕੰਮ ਕਰਦੇ ਹੋਰ ਮੁਲਾਜ਼ਮਸਾਥੀ, ਸੁਪਰਵਾਈਜ਼ਰ ਤੇ ਵਿਦਿਆਰਥੀ ਤੱਕ ਵੀ ਸੰਬੋਧਨ ਕਰਦੇ ਰਹੇ

 

 

ਅਜਿਹੀਆਂ ਪਰੇਸ਼ਾਨੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਕ ਦਿਨ ਉਹ ਮਿੰਟਗੁਮਰੀ ਕਾਊਂਟੀ ਦੀਆਂ ਸੜਕਾਂ ਉੱਤੇ ਜਾਂਦੇ ਸਮੇਂ ਗ਼ਲਤੀ ਨਾਲ ਕਿਸੇ ਹੋਰ ਸੜਕ 'ਤੇ ਮੁੜ ਗਏ। ਤਦ ਸਕੂਲ ਬੱਸ ਵਿੱਚ ਬੈਠੇ ਮਿਡਲ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਵਿਦਿਆਰਥਣਾਂ ਤੇ ਹੋਰਨਾਂ ਨੇ ਚੀਕਚੀਕ ਕੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ ਅਗ਼ਵਾ ਕਰ ਕੇ ਲਿਜਾਂਦਾ ਜਾ ਰਿਹਾ ਹੈ

 

 

ਹੋਰ ਤਾਂ ਹੋਰ ਸਕੂਲ ਵਿੱਚ ਬੈਠੇ ਵਿਦਿਆਰਥੀਆਂ ਤੇ ਹੋਰਨਾਂ ਨੇ ਤਦ ਉਨ੍ਹਾਂ ਉੱਤੇ ਇਹ ਵੀ ਦੋਸ਼ ਲਾਇਆ ਸੀ ਕਿ ਡਰਾਇਵਰ ਤਾਂ ਬੱਸ ਨੂੰ ਬੰਬ ਨਾਲ ਉਡਾਉਣ ਜਾ ਰਿਹਾ ਸੀ

 

 

45 ਸਾਲਾ ਸ੍ਰੀ ਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਊਂਟੀ ਦੇ ਸਕੂਲ ਸਿਸਟਮ ਨਾਲ ਜੁੜਿਆਂ 13 ਵਰ੍ਹੇ ਬੀਤ ਚੁੱਕੇ ਹਨ। ਹੁਣ ਉਨ੍ਹਾਂ ਨੇ ਆਪਣੇ ਇੱਕ ਪੇਜ ਉੱਤੇ ਆਪਣੇ ਅਜਿਹੇ ਤਜਰਬੇ ਸਾਂਝੇ ਕਰਨੇ ਸ਼ੁਰੂ ਕੀਤੇ ਹਨ

 

 

ਸ੍ਰੀ ਸਵਿੰਦਰ ਸਿੰਘ ਨਾਲ ਹੋਏ ਨਸਲੀ ਭੇਦਭਾਵ ਤੇ ਵਿਤਕਰੇ ਬਾਰੇ ਹੁਣ ਅਮਰੀਕਾ ਵਿੱਚ ਚਰਚਾ ਹੋਣ ਲੱਗ ਪਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Sikh Driver has been tolerating racial prejudice in US for 13 years