ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦੁਬਈ ਹਵਾਈ ਅੱਡੇ ’ਤੇ ਛੋਟਾ ਜਹਾਜ਼ ਹਾਦਸਾਗ੍ਰਸਤ, 4 ਮੌਤਾਂ

​​​​​​​ਦੁਬਈ ਹਵਾਈ ਅੱਡੇ ’ਤੇ ਛੋਟਾ ਜਹਾਜ਼ ਹਾਦਸਾਗ੍ਰਸਤ, 4 ਮੌਤਾਂ

ਦੁਬਈ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਰਨਵੇਅ ਦੀ ਮੁਰੰਮਤ ਦੇ ਕੰਮ ਨਾਲ ਜੁੜੇ ਇੱਕ ਛੋਟੇ ਹਵਾਈ ਜਹਾਜ਼ ਦੇ ਵੀਰਵਾਰ ਰਾਤੀਂ ਹਾਦਸਾਗ੍ਰਸਤ ਹੋ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਦੁਨੀਆ ਦੇ ਸਭ ਤੋਂ ਵੱਧ ਰੁਝੇਵਿਆਂ ਭਰੇ ਹਵਾਈ ਅੱਡੇ ਉੱਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਲਗਭਗ ਇੱਕ ਘੰਟੇ ਤੱਕ ਰੁਕੀ ਰਹੀ।

 

 

ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਅਸਲ ਕਾਰਨ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ। ਡਾਇਮੰਡ D–62 ਨਾਂਅ ਦਾ ਇਹ ਹਵਾਈ ਜਹਾਜ਼ ਸ਼ੋਰੇਹਮ, ਇੰਗਲੈਂਡ ਦੇ ਫ਼ਲਾਈਟ ਕੈਲੀਬ੍ਰੇਸ਼ਨ ਸਰਵਿਸ ਲਿਮਿਟੇਡ ਦਾ ਹੈ।

 

 

ਯੂਏਈ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਕਿਹਾ ਕਿ ਹੈ ਤਿੰਨ ਬ੍ਰਿਟਿਸ਼ ਨਾਗਰਿਕਾਂ ਤੇ ਇੱਕ ਦੱਖਣੀ ਅਫ਼ਰੀਕੀ ਨਾਗਰਿਕ ਦੀ ਮੌਤ ਹੋ ਗਈ ਹੈ। ਹਵਾਈ ਅੱਡੇ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਸ਼ਹਿਰ ਦੀ ਝੀਲ ਕੋਲ ਮੁਸ਼ੱਰਫ਼ ਪਾਰਕ ਵਿੱਚ ਇਹ ਹਾਦਸਾ ਵਾਪਰਿਆ।

 

 

ਕੌਮਾਂਤਰੀ ਉਡਾਣਾਂ ਪੱਖੋਂ ਇਹ ਦੁਨੀਆ ਦਾ ਸਭ ਤੋਂ ਵੱਧ ਰੁਝੇਵਿਆਂ ਭਰਿਆ ਹਵਾਈ ਅੱਡਾ ਹੈ। ਹਾਦਸੇ ਕਾਰਨ ਸ਼ਾਮੀਂ 7:36 ਵਜੇ ਤੋ਼ ਲੈ ਕੇ 8:22 ਵਜੇ ਤੱਕ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A small aircraft crashed at Dubai International airport 4 dead