ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​40 ਤਰ੍ਹਾਂ ਦੇ ਫਲ ਲੱਗਦੇ ਇੱਕੋ ਰੁੱਖ ਨੂੰ, ਕੀਮਤ 19 ਲੱਖ ਰੁਪਏ

​​​​​​​40 ਤਰ੍ਹਾਂ ਦੇ ਫਲ ਲੱਗਦੇ ਇੱਕੋ ਰੁੱਖ ਨੂੰ, ਕੀਮਤ 19 ਲੱਖ ਰੁਪਏ

ਅਮਰੀਕਾ ਦੇ ਇੱਕ ਵਿਜ਼ੁਅਲ ਆਰਟਸ ਪ੍ਰੋਫ਼ੈਸਰ ਨੇ ਇੱਕ ਅਜਿਹਾ ਅਜੀਬ ਪੌਦਾ ਤਿਆਰ ਕੀਤਾ ਹੈ, ਜਿਸ ਉੱਤੇ 40 ਵੱਖੋ–ਵੱਖਰੀ ਕਿਸਮ ਦੇ ਫਲ਼ ਲੱਗਦੇ ਹਨ।

 

 

ਇਹ ਅਨੋਖਾ ਪੌਦਾ ‘ਟ੍ਰੀ ਆਫ਼ 40’ ਦੇ ਨਾਂਅ ਨਾਲ ਪ੍ਰਸਿੱਧ ਹੈ। ਇਸ ਵਿੱਚ ਬੇਰ, ਸਤਾਲੂ, ਖੁਰਮਾਣੀ, ਚੈਰੀ ਤੇ ਨੈਕਟਰਾਇਨ ਜਿਹੇ ਕਈ ਫਲ਼ ਲੱਗਦੇ ਹਨ।

 

 

ਇਸ ਰੁੱਖ ਦੀ ਕੀਮਤ ਲਗਭਗ 19 ਲੱਖ ਰੁਪਏ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫ਼ੰਡਾਂ ਦੀ ਘਾਟ ਕਾਰਨ ਇੱਕ ਬਗ਼ੀਚਾ ਬੰਦ ਹੋਣ ਵਾਲਾ ਸੀ। ਉੱਥੇ ਕਈ ਕਿਸਮ ਦੀਆਂ ਦੁਰਲੱਭ ਕਿਸਮ ਦੇ ਪੌਦਿਆਂ ਦੀਆਂ ਪ੍ਰਜਾਤੀਆਂ ਵੀ ਸਨ।

 

 

ਪ੍ਰੋਫ਼ੈਸਰ ਵੌਨ ਨੇ ਗ੍ਰਾਫ਼ਟਿੰਗ ਤਕਨੀਕ ਦੀ ਮਦਦ ਨਾਲ ਇਹ ਨਿਵੇਕਲਾ ਰੁੱਖ ਉਗਾਉਣ ’ਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦਾ ਪਿਛੋਕੜ ਖੇਤੀਬਾੜੀ ਨਾਲ ਜੁੜੇ ਰਹੇ ਪਰਿਵਾਰ ਤੋਂ ਸੀ। ਉਨ੍ਹਾਂ ਇਹ ਬਗ਼ੀਚਾ ਲੀਜ਼ ਉੱਤੇ ਲੈ ਲਿਆ ਤੇ ਗ੍ਰਾਫ਼ਟਿੰਗ ਦੀ ਤਕਨੀਕ ਨਾਲ ‘ਟ੍ਰੀ ਆਫ਼ 40’ ਦੇ ਕਾਰਨਾਮੇ ਨੂੰ ਅੰਜਾਮ ਦਿੱਤਾ।

 

 

ਗ੍ਰਾਫ਼ਟਿੰਗ ਤਕਨੀਕ ਅਧੀਨ ਪੌਦਾ ਤਿਆਰ ਕਰਨ ਲਈ ਸਰਦੀਆਂ ਦੇ ਮੌਸਮ ਦੌਰਾਨ ਰੁੱਖ ਦੀ ਟਹਿਣੀ ਕਲੀ ਸਮੇਤ ਵੱਢ ਕੇ ਵੱਖ ਕਰ ਲਈ ਜਾਂਦੀ ਹੈ। ਫਿਰ ਉਸ ਟਹਿਣੀ ਨੂੰ ਰੁੱਖ ਵਿੱਚ ਇੱਕ ਛੇਕ ਕਰ ਕੇ ਲਾ ਦਿੱਤਾ ਜਾਂਦਾ ਹੈ।

 

 

ਜੁੜੇ ਸਥਾਨ ਉੱਤੇ ਪੋਸ਼ਕ ਤੱਤਾਂ ਦਾ ਲੇਪ ਲਾ ਕੇ ਸਰਦੀ ਦੇ ਮੌਸਮ ਤੱਕ ਲਈ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਫਿਰ ਉਹ ਟਹਿਣੀ ਹੌਲੀ–ਹੌਲੀ ਉਸ ਰੁੱਖ ਨਾਲ ਜੁੜ ਜਾਂਦੀ ਹੈ ਤੇ ਉਹ ਦਿਨੋ–ਦਿਨ ਪ੍ਰਫ਼ੁੱਲਤ ਹੋਣ ਲੱਗਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Tree bears 40 types of fruits is of Rs 19 Lakh