ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨੇ ਇਹ ਬੋਲ ਕੇ ਆਨ-ਲਾਈਨ ਠਗੇ 50 ਹਜ਼ਾਰ ਡਾਲਰ

ਯੂਏਈ ਚ ਇਕ ਔਰਤ ਨੇ ਸੋਸ਼ਲ ਮੀਡੀਆ ਦੁਆਰਾ ਭੀਖ ਮੰਗ ਕੇ 50,000 ਡਾਲਰ ਠੱਗ ਲਏ। ਉਕਤ ਔਰਤ ਯੂਰਪ ਦੀ ਰਹਿਣ ਵਾਲੀ ਹੈ ਜਦਕਿ ਉਸ ਨੇ ਸੋਸ਼ਲ ਮੀਡੀਆ ਦੇ ਕਈ ਮੰਚਾਂ ਰਾਹੀਂ ਇਸ ਕਾਰੇ ਨੂੰ ਅੰਜਾਮ ਦਿੱਤਾ। ਦਰਅਸਲ ਇਹ ਔਰਤ ਖੁੱਦ ਨੂੰ ਤਲਾਕਸ਼ੁਦਾ ਦੱਸ ਕੇ ਆਪਣੇ ਬੱਚਿਆਂ ਲਈ ਪੈਸੇ ਇਕੱਠੇ ਕਰਨ ਦੀ ਗੱਲ ਕਹਿੰਦੀ ਸੀ ਤੇ ਲੋਕਾਂ ਨੂੰ ਠੱਗ ਲੈਂਦੀ ਸੀ।

 

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਨੇ ਦਸਿਆ ਕਿ ਉਕਤ ਔਰਤ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਦੁਆਰਾ ਕਈ ਲੋਕਾਂ ਨੂੰ ਠੱਗਣ ਅਤੇ ਸਿਰਫ 17 ਦਿਨਾਂ ਚ ਇੰਨਾ ਪੈਸਾ ਇਕੱਠਾ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਦੋਸ਼ੀ ਔਰਤ ਦੀ ਨਾਗਰਿਕਤਾ ਜਾਂ ਉਸ ਦੀ ਉਮਰ ਬਾਰੇ ਖੁਲਾਸਾ ਨਹੀਂ ਕੀਤਾ ਹੈ।

 

ਪੁਲਿਸ ਮੁਤਾਬਕ ਇਸ ਔਰਤ ਨੇ ਸੋਸ਼ਲ ਮੀਡੀਆ ਤੇ ਕਈ ਖਾਤੇ ਬਣਾਏ ਤੇ ਬੱਚਿਆਂ ਦੀਆਂ ਤਸਵੀਰਾਂ ਪੋਸਟ ਕਰਕੇ ਪੈਸੇ ਇਕੱਠੇ ਕਰਨ ਦੀ ਗੱਲ ਕਰਕੇ ਭੀਖ ਮੰਗਦੀ ਸੀ। ਇਹ ਔਰਤ ਲੋਕਾਂ ਨੂੰ ਕਹਿੰਦੀ ਸੀ ਕਿ ਉਹ ਤਲਾਕਸ਼ੁਦਾ ਹੈ ਤੇ ਆਪਣੇ ਬੱਚਿਆਂ ਨੂੰ ਉਹ ਖੁੱਦ ਹੀ ਪਾਲ ਰਹੀ ਹੈ ਪਰ ਉਸ ਦੇ ਸਾਬਕਾ ਪਤੀ ਨੇ ਸੋਸ਼ਲ ਮੀਡੀਆ ਤੇ ਇਹ ਸ਼ਿਕਾਇਤ ਕਰਕੇ ਇਹ ਸਾਬਤ ਕੀਤਾ ਕਿ ਬੱਚੇ ਪਿਤਾ ਨਾਲ ਹੀ ਰਹਿੰਦੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A woman collect 50000 dollar through online begging in UAE