ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਨੇ ਮਾਂ ਦਾ ਗਲਾ ਕੱਟਕੇ ਗੁਆਂਢੀ ਦੇ ਘਰ ਸਾਹਮਣੇ ਰੱਖਿਆ

ਧੀ ਨੇ ਮਾਂ ਦਾ ਗਲਾ ਕੱਟਕੇ ਗੁਆਂਢੀ ਦੇ ਘਰ ਸਾਹਮਣੇ ਰੱਖਿਆ

ਆਸਟਰੇਲੀਆ ਦੇ ਸਿਡਨੀ ਵਿਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬੇਟੀ ਨੇ ਆਪਣੀ ਹੀ ਮਾਂ ਦੀ ਖੌਫਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਹੈ। ਦੋਸ਼ੀ ਧੀ ਨੇ ਤੇਜਧਾਰ ਹਥਿਆਰ ਪਹਿਲਾਂ ਮਾਂ ਦਾ ਸਿਰ ਕੱਟਿਆ ਅਤੇ ਫਿਰ ਉਸ ਨੇ ਗੁਆਂਢੀ ਦੇ ਘਰ ਦੇ ਬਾਹਰ ਰਖ ਦਿੱਤਾ ਸੀ।

 

ਪੁਲਿਸ ਨੇ ਦੱਸਿਆ ਕਿ 57 ਸਾਲਾ ਮਹਿਲਾ ਦੀ ਲਾਸ਼ ਸ਼ਨੀਵਾਰ ਰਾਤ ਨੂੰ ਉਸਦੇ ਘਰ ਅੰਦਰੋਂ ਬਰਾਮਦ ਕੀਤਾ ਗਿਆ। ਸਿਡਨੀ ਪੁਲਿਸ ਨੇ ਇਸ ਨੂੰ ਅਜੇ ਤੱਕ ਦਾ ਸਭ ਤੋਂ ਖੌਫਨਾਕ ਕਰਾਈਮ ਸੀਨ ਕਰਾਰ ਦਿੱਤਾ ਹੈ। ਪੁਲਿਸ ਨੇ ਮਹਿਲਾ ਦੀ 25 ਸਾਲਾ ਬੇਟੀ ਨੂੰ ਕਥਿਤ ਤੌਰ ਉਤੇ ਆਪਣੀ ਮਾਂ ਦੀ ਬੇਰਹਮੀ ਨਾਲ ਕਤਲ ਕਰਕੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ।

 

ਦੀ ਟੈਲੀਗ੍ਰਾਫ ਦੀ ਖਬਰ ਮੁਤਾਬਕ ਪੁਲਿਸ ਨੇ ਮਹਿਲਾ ਦੀ ਮੌਤ ਮਾਮਲੇ ਵਿਚ ਉਸਦੀ ਬੇਟੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮਹਿਲਾ ਉਤੇ ਦੋਸ਼ ਹੈ ਕਿ ਉਸਨੇ ਕਥਿਤ ਤੌਰ ਉਤੇ ਆਪਣੀ ਮਾਂ ਦਾ ਕਤਲ ਕੀਤਾ ਅਤੇ ਹੱਤਿਆ ਦੇ ਬਾਅਦ ਸਿਰ ਨੂੰ ਗੁਆਂਢੀ ਦੇ ਬਾਹਰ ਰਖ ਦਿੱਤਾ।

 

ਨੈਸ਼ਨਲ ਬ੍ਰਾਂਡਕਾਸਟ ਏਬੀਸੀ ਨੇ ਕਿਹਾ ਕਿ ਦੋਸ਼ੀ ਮਹਿਲਾ ਦੀ ਐਤਵਾਰ ਨੂੰ ਵੀਡੀਓ ਰਾਹੀਂ ਅਦਾਲਤ ਵਿਚ ਪੇਸ਼ੀ ਹੋਈ। ਦੋਸ਼ੀ ਮਹਿਲਾ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਮੈਡੀਕਲ ਇਲਾਜ ਦੀ ਜ਼ਰੂਰਤ ਹੈ। ਅਦਾਲਤ ਦੇ ਆਦੇਸ਼ ਉਤੇ ਦੋਸ਼ੀ ਮਹਿਲਾ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।

 

ਏਬੀਸੀ ਮੁਤਾਬਕ ਦੋਸ਼ੀ ਮਹਿਲਾ ਨੇ ਜਮਾਨਤ ਲਈ ਅਦਾਲਤ ਵਿਚ ਅਰਜੀ ਨਹੀਂ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ 4 ਸਾਲਾ ਰਿਸ਼ਤੇਦਾਰ ਇਸ ਘਟਨਾ ਦਾ ਚਸ਼ਮਦੀਦ ਹੈ। ਜਿਸਨੇ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਦੇਖਿਆ ਹੈ। ਡਿਟੇਕਿਟਵ ਸੁਪਰਡੈਂਟ ਬ੍ਰੇਟ ਮੈਕਫੈਡੇਨ ਨੇ ਕਿਹਾ ਕਿ ਇਸ ਘਟਨਾ ਨਾਲ ਜੁੜੇ ਸਬੰਧਤ ਅਧਿਕਾਰੀਆਂ ਨੂੰ ਪੇਸ਼ੇਵਰ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੀ ਸਾਰੇ ਤਰ੍ਹਾਂ ਦੀ ਸਥਿਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਦਾ ਜਵਾਬ ਦੇਣ ਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੱਥ ਤੋਂ ਕੋਈ ਇਨਕਾਰ ਨਹੀ ਕਰ ਸਕਦਾ ਕਿ ਇਹ ਇਕ ਭਿਆਨਕ ਘਟਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A woman is accused of killing her mother