ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

300 ਤੋਂ ਵੱਧ ਚੂਹਿਆਂ ਨਾਲ ਵੈਨ ’ਚ ਰਹਿੰਦੀ ਹੈ ਇਹ ਔਰਤ, ਤਸਵੀਰਾਂ

ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਡਿਏਗੋ ਚ ਇਕ ਔਰਤ ਆਪਣੀ ਵੈਨ ਚ 300 ਤੋਂ ਵੱਧ ਚੂਹਿਆਂ ਨਾਲ ਰਹਿੰਦੀ ਪਾਈ ਗਈ ਹੈ। ਹਾਲਾਂਕਿ ਹੁਣ ਇਨ੍ਹਾਂ ਚੂਹਿਆਂ ਨੂੰ ਇੱਕ ਨਵਾਂ ਘਰ ਮਿਲ ਜਾਵੇਗਾ। ਸਥਿਤੀ ਵਿਗੜਨ ਤੋਂ ਬਾਅਦ ਔਰਤ ਨੇ ਇਨ੍ਹਾਂ ਚੂਹਿਆਂ ਨੂੰ ਆਪਣੇ ਨਾਲ ਨਾ ਰੱਖਣ ਦਾ ਫੈਸਲਾ ਕੀਤਾ ਹੈ। ਇਸ ਔਰਤ ਦਾ ਆਪਣਾ ਕੋਈ ਘਰ ਨਹੀਂ ਹੈ ਤੇ ਉਹ ਇਕ ਵੈਨ ਚ ਰਹਿੰਦੀ ਹੈ।

 

ਸ਼ੁਰੂਆਤ ਦੋ ਚੂਹਿਆਂ ਤੋਂ ਹੋਈ ਸੀ। ਔਰਤ ਨੇ ਉਦਾਸੀਨਤਾ ਤੋਂ ਛੁੱਟਕਾਰਾ ਪਾਉਣ ਲਈ ਸਿਰਫ ਦੋ ਚੂਹਿਆਂ ਨੂੰ ਰੱਖਿਆ ਸੀ ਜਿਨ੍ਹਾਂ ਦਾ ਨਾਂ ਜੈਕਬ ਅਤੇ ਰਿਚੇਲ ਸੀ। ਪਰ ਚੂਹੇ ਹਰ ਚਾਰ ਹਫ਼ਤਿਆਂ ਬਾਅਦ ਬੱਚਿਆਂ ਨੂੰ ਜਨਮ ਦੇ ਸਕਦੇ ਹਨ। ਉਹ ਇਕੋ ਵੇਲੇ ਇਕ ਦਰਜਨ ਬੱਚੇ ਪੈਦਾ ਕਰ ਸਕਦੇ ਹਨ। ਚੂਹਿਆਂ ਦੀ ਇੱਕ ਜੋੜੀ ਨੇ ਬੱਚਿਆਂ ਨੂੰ ਜਨਮ ਦਿੱਤਾ। ਫਿਰ ਅੱਗੇ ਬੱਚੇ ਹੁੰਦੇ ਚਲੇ ਗਏ, ਇਸ ਕਾਰਨ ਵੈਨ ਚ ਚੂਹਿਆਂ ਦੀ ਗਿਣਤੀ ਵੱਧ ਗਈ।

 

ਸਥਿਤੀ ਬੇਕਾਬੂ ਹੋ ਜਾਣ ਤੋਂ ਬਾਅਦ ਚੂਹਿਆਂ ਨੇ ਵੈਨ ਚ ਉਥਲ-ਪੁਥਲ ਮਚਾ ਦਿੱਤੀ। ਚੂਹਿਆਂ ਨੇ ਵੈਨ ਦੀਆਂ ਸੀਟਾਂ, ਤਾਰਾਂ ਨੂੰ ਬੁਰੀ ਤਰ੍ਹਾਂ ਕੁਤਰ ਦਿੱਤਾ। ਨੇੜੇ ਤੋਂ ਲੰਘਣ ਵਾਲੇ ਲੋਕ ਵੀ ਇਨ੍ਹਾਂ ਤੋਂ ਪਰੇਸ਼ਾਨ ਹੋਣ ਲੱਗੇ।

 

ਸੈਨ ਡਿਏਗੋ ਯੂਨੀਅਨ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਅਨੁਸਾਰ ਅਖੀਰ ਵਿੱਚ ਔਰਤ ਨੇ ਸਥਿਤੀ ਨੂੰ ਬੇਕਾਬੂ ਦੇਖਦਿਆਂ ਉਨ੍ਹਾਂ ਨੂੰ ਤਿਆਗਣ ਦਾ ਫੈਸਲਾ ਕੀਤਾ ਤੇ ਮਦਦ ਦੀ ਅਪੀਲ ਕੀਤੀ।

 

ਸੁਸਾਇਟੀ ਦੇ ਲਾਅ ਇਨਫੋਰਸਮੈਂਟ ਵਿਭਾਗ ਨਾਲ ਜੁੜੇ ਡੇਨ ਕੁੱਕ ਨੇ ਕਿਹਾ ਕਿ ਇਹ ਕੇਸ ਜਾਨਵਰਾਂ ਨਾਲ ਹੋ ਰਹੇ ਜ਼ੁਲਮ ਬਾਰੇ ਨਹੀਂ ਹੈ। ਮਾਲਕ ਨੇ ਖੁਦ ਮਦਦ ਦੀ ਗੁਹਾਰ ਲਗਾਈ ਹੈ।

 

ਸਥਾਨਕ ਪ੍ਰਸ਼ਾਸਨ ਨੇ ਵੈਨ ਵਿੱਚੋਂ 320 ਚੂਹੇ ਕੱਢ ਲਏ ਹਨ। ਇਨ੍ਹਾਂ ਚੋਂ ਅੱਧੇ ਚੂਹਿਆਂ ਨੂੰ ਪਾਲਣ ਵਾਲੇ ਚਾਹਵਾਨ ਮਾਲਕ ਮਿਲ ਗਏ ਹਨ। ਇਕੋ ਲਿੰਗ ਦੇ ਚੂਹਿਆਂ ਦੀ ਕੀਮਤ 5 ਅਮਰੀਕੀ ਡਾਲਰ ਹੁੰਦੀ ਹੈ।

 

ਚੂਹਿਆਂ ਦੇ ਨਵੇਂ ਮਾਲਕਾਂ ਦੀ ਜ਼ਿੰਮੇਵਾਰ ਤੈਅ ਕਰਨ ਵਾਲੀ ਸੁਸਾਇਟੀ ਨੇ ਚੂਹਿਆਂ ਦੀ ਵੀਡੀਓ ਫੇਸਬੁੱਕ 'ਤੇ ਸਾਂਝੀ ਕੀਤੀ ਹੈ।

 

 

 
 
 
 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A woman lived in a van with more than 300 pet rats