ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੇ ਕਾਫਲੇ ਨੂੰ ਭੱਦਾ ਇਸ਼ਾਰਾ ਵਾਲੀ ਮਹਿਲਾ ਨੇ ਜਿੱਤੀ ਚੋਣ

ਅਮਰੀਕੀ ਰਾਸ਼ਟਰਪਤੀ ਡੋਨਾਡਲਡ ਟਰੰਪ ਨੂੰ ਨਰਾਜਗੀ ਪ੍ਰਗਟ ਕਰਨ ਲਈ 2017 ਵਿੱਚ ਉਨ੍ਹਾਂ ਦੇ ਕਾਫਿਲੇ ਵੱਲ ਭੱਦਾ ਇਸ਼ਾਰਾ ਕਰਨ ਕਾਰਨ ਨੌਕਰੀ ਗਵਾਉਣ ਵਾਲੀ ਜੂਲੀ ਬ੍ਰਿਸਕਮੈਨ ਨੂੰ ਵਰਜੀਨੀਆ ਵਿੱਚ ਸਥਾਨਕ ਚੋਣ ਵਿੱਚ ਜਿੱਤ ਮਿਲੀ ਹੈ।

 

ਜੂਲੀ ਬ੍ਰਿਸਕਮੈਨ ਨੇ ਲੌਡੌਨ ਕਾਉਂਟੀ ਬੋਰਡ ਆਫ਼ ਸੁਪਰਵਾਇਜਰਸ ਦੀ ਚੋਣ ਵਿੱਚ ਜਿੱਤ ਹਾਸਲ ਕਰਦੇ ਹੋਏ ਰਿਪਬਲਿਕਨ ਉਮੀਦਵਾਰ ਨੂੰ ਹਰਾਇਆ। 

 

ਸਾਈਕਲ ਉੱਤੇ ਸਵਾਰ ਹੋ ਕੇ ਜਾਂਦੇ ਹੋਏ ਬ੍ਰਿਕਸਮੈਨ ਦੀ ਇੱਕ ਤਸਵੀਰ 2017 ਵਿੱਚ ਕਾਫੀ ਚਰਚਾ ਵਿੱਚ ਰਹੀ ਸੀ। ਇਸ ਤਸਵੀਰ ਵਿੱਚ ਉਹ ਟਰੰਪ ਦੇ ਕਾਫਿਲੇ ਵੱਲ ਭੱਦਾ ਇਸ਼ਾਰਾ ਕਰਦੇ ਹੋਏ ਦਿਖੀ ਸੀ। ਇਹ ਤਸਵੀਰ ਮੀਡੀਆ ਵਿੱਚ ਪ੍ਰਕਾਸ਼ਿਤ ਹੋਣ ਅਤੇ ਇੰਟਰਨੈਟ ਉੱਤੇ ਵਾਇਰਲ ਹੋਣ ਤੋਂ ਬਾਅਦ ਦੋ ਬੱਚਿਆਂ ਦੀ ਮਾਂ ਬ੍ਰਿਕਸਮੈਨ  ਦੀ ਨੌਕਰੀ ਚੱਲੀ ਗਈ ਸੀ। ਉਹ ਅਮਰੀਕੀ ਸਰਕਾਰ ਵਿੱਚ ਮਾਰਕੀਟਿੰਗ ਦੇ ਵਿਸ਼ਲੇਸ਼ਣ ਦੇ ਤੌਰ ਉੱਤੇ ਕੰਮ ਕਰਦੀ ਸੀ।

 

ਜੂਲੀ ਬ੍ਰਿਸਕਮੈਨ (52) ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਕਿਹਾ ਕਿ ਨੌਕਰੀ ਜਾਣ ਤੋਂ ਬਾਅਦ ਉਨ੍ਹਾਂ ਲਈ ਕਈ ਰਸਤੇ ਵੀ ਖੁੱਲ੍ਹ ਗਏ ਅਤੇ ਡੈਮੋਕਰੇਟਿਕ ਪਾਰਟੀ ਦੀ ਟਿਕਟ 'ਤੇ ਸਥਾਨਕ ਚੋਣ ਲੜਨ ਦਾ ਉਨ੍ਹਾਂ ਨੂੰ ਸੱਦਾ ਮਿਲਿਆ। 

 

ਮੰਗਲਵਾਰ ਦੀ ਰਾਤ ਬ੍ਰਿਸਕਮੈਨ ਨੇ ਉਸ ਪੁਰਾਣੀ ਤਸਵੀਰ ਦੇ ਨਾਲ ਆਪਣੀ ਜਿੱਤ ਬਾਰੇ ਇੱਕ ਟਵੀਟ ਕੀਤਾ। ਜੂਲੀ ਬ੍ਰਿਸਕਮੈਨ ਨੇ ਟਵੀਟ ਕੀਤਾ ਕਿ ਅਲਗੋਨਕਿਨ ਡਿਸਿਟ੍ਰਕਟ ਦੀ ਅਗਵਾਈ ਲਈ ਉਤਸ਼ਾਹਤ ਹਾਂ। ਚੋਣ ਅਧਿਕਾਰੀਆਂ ਨੇ ਦੱਸਿਆ ਕਿ 99 ਫੀਸਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਜੂਲੀ ਬ੍ਰਿਸਕਮੈਨ 52 ਫੀਸਦੀ ਵੋਟਾਂ ਦੇ ਨਾਲ ਆਪਣੇ ਵਿਰੋਧੀ ਤੋਂ ਅੱਗੇ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A woman who made a lewd gesture on Trump convoy won the election