ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਉਂ ਮਰਨਾ ਚਾਹੁੰਦਾ ਹੈ ਇਹ 9 ਸਾਲਾ ਬੱਚਾ, ਵਾਇਰਲ VIDEO 'ਚ ਵੇਖੋ ਉਸ ਦਾ ਦਰਦ

ਸਕੂਲ-ਕਲਾਸ ਰੂਮ 'ਚ ਕਿਸੇ ਨੂੰ ਚਿੜ੍ਹਾਉਣਾ ਅਤੇ ਤੰਗ ਪ੍ਰੇਸ਼ਾਨ ਕਰਨਾ ਕਿੰਨਾ ਖ਼ਤਰਨਾਕ ਹੁੰਦਾ ਹੈ, ਇਸ ਦਾ ਅਦਾਜ਼ਾ ਤੁਸੀ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਇੱਕ ਬੱਚਾ ਇਸ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨਾ ਚਾਹੁੰਦਾ ਹੈ। ਦਰਅਸਲ, ਆਸਟ੍ਰੇਲੀਆ ਦੇ 9 ਸਾਲਾ ਕਵਾਡੇਨ ਬੇਲਸ ਨੂੰ ਸਕੂਲ 'ਚ ਬਾਕੀ ਬੱਚਿਆਂ ਨੇ ਉਸ ਦੇ ਬੌਣੇਪਣ ਲਈ ਇੰਨਾ ਪ੍ਰੇਸ਼ਾਨ ਕੀਤਾ ਸੀ ਉਸ ਨੇ ਭੁੱਬਾਂ ਮਾਰ ਕੇ ਰੋਂਦਿਆਂ ਆਪਣੀ ਮਾਂ ਨੂੰ ਮਰਨ ਦੀ ਗੱਲ ਕਹੀ।
 

ਆਸਟ੍ਰੇਲੀਆ 'ਚ ਕਵਾਡੇਨ ਬੇਲਸ ਦੀ ਮਾਂ ਨੇ ਉਸ ਦੇ ਰੋਣ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਬੱਚਾ ਕਵਾਡੇਨ ਬੇਲਸ ਬੁਰੀ ਤਰ੍ਹਾਂ ਰੋ ਰਿਹਾ ਹੈ ਅਤੇ ਆਪਣੀ ਮਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਕਿ ਉਹ ਖੁਦ ਨੂੰ ਮਾਰਨਾ ਚਾਹੁੰਦਾ ਹੈ। ਸਕੂਲ 'ਚ ਤੰਗ ਪ੍ਰੇਸ਼ਾਨ ਅਤੇ ਮਰਨ ਦੀ ਗੱਲ ਕਰਨ ਵਾਲੇ ਬੱਚੇ ਦੀ ਹਾਲਤ ਵੇਖ ਮਾਂ ਵੀ ਚਿੰਤਾ 'ਚ ਪੈ ਗਈ।
 

 

ਕਵਾਡੇਨ ਬੇਲਸ ਦੀ ਮਾਂ ਯਾਰੱਕਾ ਬੇਲਸ ਨੇ ਆਪਣੇ ਬੱਚੇ ਦੇ ਰੋਣ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ। 6 ਮਿੰਟ ਦੀ ਇਸ ਵੀਡੀਓ ਕਲਿੱਪ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਨਰਮ ਪੈ ਜਾਵੇਗਾ। ਵੀਡੀਓ 'ਚ ਬੁਲਿੰਗ ਤੋਂ ਪ੍ਰੇਸ਼ਾਨ ਬੱਚੇ ਦਾ ਦਰਦ ਸਾਫ਼ ਵਿਖਾਈ ਦੇ ਰਿਹਾ ਹੈ।
 

ਵੀਡੀਓ 'ਚ ਮਾਂ ਕਹਿੰਦੀ ਹੈ, "ਮੈਂ ਚਾਹੁੰਦੀ ਹਾਂ ਕਿ ਲੋਕ ਇਹ ਜਾਣਨ ਕਿ ਇੱਕ ਪਰਿਵਾਰ ਨੂੰ ਬੁਲਿੰਗ ਕਿੰਨਾ ਦੁੱਖ ਦਿੰਦਾ ਹੈ। ਬੁਲਿੰਗ ਨੇ 9 ਸਾਲਾ ਬੱਚੇ 'ਤੇ ਕਿੰਨਾ ਅਸਰ ਪਾਇਆ ਹੈ। ਉਹ ਸਿਰਫ਼ ਸਕੂਲ ਜਾਣਾ ਚਾਹੁੰਦਾ ਹੈ, ਪੜ੍ਹਨਾ ਚਾਹੁੰਦਾ ਹੈ, ਫਨ ਕਰਨਾ ਚਾਹੁੰਦਾ ਹੈ। ਵੀਡੀਓ 'ਚ ਬੱਚਾ ਲਗਾਤਾਰ ਰੋ ਰਿਹਾ ਹੈ ਅਤੇ ਆਪਣਾ ਦੁੱਖ ਜ਼ਾਹਰ ਕਰ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤਕ 22 ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਹੈ।
 

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਬੱਚੇ ਅਤੇ ਮਾਂ ਦੇ ਸਮਰਥਨ ਵਿੱਚ ਅੱਗੇ ਆ ਰਹੇ ਹਨ। ਆਸਟ੍ਰੇਲੀਆ ਦੇ ਕਲਾਕਾਰ ਹਿਊਜ਼ ਜੈਕਮੈਨ ਨੇ ਕਿਹਾ ਕਿ ਤੁਹਾਨੂੰ ਆਪਣੇ ਆਪ ਨੂੰ ਵੱਧ ਤਾਕਤਵਰ ਬਣਾਉਣਾ ਚਾਹੀਦਾ ਹੈ। ਬਾਸਕਿਟਬਾਲ ਖਿਡਾਰੀ ਏਨਸ ਕਾਂਟਰ ਨੇ ਟਵਿੱਟਰ 'ਤੇ ਲਿਖਿਆ, "ਹੁਣ ਤਕ ਮੈਂ ਜਿੰਨੀਆਂ ਵੀ ਵੀਡੀਓਜ਼ ਵੇਖੀਆਂ, ਉਨ੍ਹਾਂ 'ਚੋਂ ਇਹ ਸੱਭ ਤੋਂ ਵੱਧ ਦੁਖਦਾਈ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A wrenching video showed a Australian bullied 9 year old pain