ਸੰਯੁਕਤ ਅਰਬ ਅਮੀਰਾਤ ਦੇ ਅਬੂਧਾਬੀ ਦੇ ਸ਼ਾਹਜਾਹ ਵਿੱਚ ਰਹਿਣ ਵਾਲੇ ਭਾਰਤੀ ਸ਼ੋਜਿਤ ਕੇ ਐਸ ਨੂੰ ਲਾਟਰੀ ਨੇ ਮਾਲਾਮਾਲ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਅਬੂਧਾਬੀ ਡਿਊਟੀ ਫ੍ਰੀ ਡਰਾਅ ਵਿੱਚ ਟਿਕਟ ਨੰਬਰ 030510 ਵਿੱਚ ਸ਼ੋਜਿਤ ਦਾ ਡੇਢ ਕਰੋੜ ਦਿਹਰਾਮ (ਲਗਭਗ 28 ਕਰੋੜ ਰੁਪਏ) ਦਾ ਇਨਾਮ ਨਿਕਲਿਆ ਹੈ।
ਗਲਫ਼ ਨਿਊਜ਼ ਅਨੁਸਾਰ ਸ਼ੋਜਿਤ ਨੇ ਇੱਕ ਅਪ੍ਰੈਲ ਨੂੰ ਲਾਟਰੀ ਦਾ ਲਾਨਲਾਈਨ ਟਿਕਟ ਖ਼ਰੀਦਿਆ ਸੀ। ਸ਼ੋਜਿਤ ਨੂੰ ਇਨਾਮ ਜਿੱਤਣ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੀ। ਇਥੋਂ ਤੱਕ ਕੀ ਲਾਟਰੀ ਦਾ ਸੰਚਾਲਨ ਕਰਨ ਵਾਲੇ ਅਧਿਕਾਰੀਆਂ ਨੇ ਸ਼ੋਜਿਤ ਨਾਲ ਫੋਨ ਰਾਹੀਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਫੋਨ ਕੱਟ ਦਿੰਦਾ ਸੀ।
ਇਸ ਲਾਟਰੀ ਦੇ ਟਿਕਟ ਅਬੂਧਾਬੀ ਇੰਟਰਨੈਸ਼ਨਲ ਹਵਾਈ ਅੱਡੇ, ਅਲ ਅਈਨ ਡਿਊਟੀ ਫ੍ਰੀ ਅਤੇ ਸਿਟੀ ਟਰਮੀਨਲ ਅਬੂਧਾਬੀ ਉੱਤੇ ਮਿਲਦੇ ਹਨ। ਟਿਕਟ ਦੀ ਕੀਮਤ 500 ਦਿਰਹਮ ਹੁੰਦੀ ਹੈ। ਜੇਕਰ ਟਿਕਟ ਖ਼ਰੀਦਣ ਵਾਲਾ ਦੋ ਟਿਕਟ ਖ਼ਰੀਦਦਾ ਹੈ ਤਾਂ ਉਸ ਨੂੰ ਇੱਕ ਟਿਕਟ ਮੁਫ਼ਤ ਵਿੱਚ ਦਿੱਤਾ ਜਾਂਦਾ ਹੈ।