ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਇਮਰਾਨ ਖ਼ਾਨ ਦੀ ਪਤਨੀ ਲਈ ਦਰ ਨਾ ਖੁੱਲ੍ਹਣ ’ਤੇ 20 ਪਾਕਿ ਅਫ਼ਸਰਾਂ ਵਿਰੁੱਧ ਕਾਰਵਾਈ

PM ਇਮਰਾਨ ਖ਼ਾਨ ਦੀ ਪਤਨੀ ਲਈ ਦਰ ਨਾ ਖੁੱਲ੍ਹਣ ’ਤੇ 20 ਪਾਕਿ ਅਫ਼ਸਰਾਂ ਵਿਰੁੱਧ ਕਾਰਵਾਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਲਈ ਦਰਵਾਜ਼ਾ ਨਾ ਖੋਲ੍ਹਣਾ ਸਰਕਾਰੀ ਅਫ਼ਸਰਾਂ ਲਈ ਭਾਰੀ ਪੈ ਗਿਆ ਹੈ। ਇਸ ਮਾਮਲੇ ’ਚ 20 ਅਫ਼ਸਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਧਾਰਮਿਕ ਅਸਥਾਨ ਦੀ ਯਾਤਰਾ ਦੌਰਾਨ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਲਈ ਤੈਅਸ਼ੁਦਾ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਸੀ। ਜਿਹੜਾ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਸੀ; ਉਸ ਨੂੰ ‘ਸੁਰਗ ਦਾ ਦਰ’ ਆਖਦੇ ਹਨ।

 

 

ਗੱਲ ਬੀਤੀ 20 ਫ਼ਰਵਰੀ ਦੀ ਹੈ; ਜਦੋਂ ਬੁਸ਼ਰਾ ਪ੍ਰਸ਼ਾਸਨ ਨੂੰ ਦੱਸੇ ਬਗ਼ੈਰ ਪੰਜਾਬ ਦੇ ਪਾਕਪੱਟਨ ਜ਼ਿਲ੍ਹੇ ’ਚ ਬਾਬਾ ਫ਼ਰੀਦ ਦੀ ਦਰਗਾਹ ’ਤੇ ਗਏ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਧਾਰਮਿਕ ਅਸਥਾਨ ਦੀ ਸੁਰੱਖਿਆ ’ਚ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਜਦੋਂ ਬੇਹੇਸ਼ੱਟੀ ਦਰਵਾਜ਼ਾ ਨਾ ਖੋਲ੍ਹਿਆ, ਤਾਂ ਸ੍ਰੀਮਤੀ ਬੁਸ਼ਰਾ ਖ਼ਾਨ ਨਾਰਾਜ਼ ਹੋ ਗਏ।

 

 

ਪੰਜਾਬ ਦੇ ਔਕਾਫ਼ ਵਿਭਾਗ ਦੇ ਮੁੱਖ ਪ੍ਰਸ਼ਾਸਕ ਗੁਲਜ਼ਾਰ ਹੁਸੈਨ ਸ਼ਾਹ ਨੇ ਕਿਹਾ ਕਿ ਜਦੋਂ ਬੇਹੇਸ਼ੱਟੀ ਤੁਰੰਤ ਉਨ੍ਹਾਂ ਲਈ ਨਾ ਖੋਲ੍ਹਿਆ ਗਿਆ, ਤਾਂ ਉਹ ਨਾਰਾਜ਼ ਹੋ ਗਏ। ਇਸੇ ਕਾਰਨ 20 ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।

 

 

ਅਧਿਕਾਰੀ ਨੇ ਦੱਸਿਆ ਕਿ ਪਾਕਪੱਟਨ ਜ਼ਿਲ੍ਹਿਆਂ ’ਚ ਤਾਇਨਾਤ ਕੁਝ ਕਰਮਚਾਰੀਆਂ ਨੂੰ ਵਿਭਾਗੀ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਲਾਪਰਵਾਹੀ ਵਿਖਾਉਣ ਕਾਰਨ ਤਬਦੀਲ ਕਰ ਦਿੱਤਾ ਗਿਆ ਹੈ।
 

 

ਚੇਤੇ ਰਹੇ ਕਿ ਬੁਸ਼ਰਾ ਬੀਬੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਦੀ ਤੀਜੀ ਪਤਨੀ ਹਨ। ਬੁਸ਼ਰਾ ਨੂੰ ਲੈ ਕੇ ਪਾਕਿਸਤਾਨ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਬੁਸ਼ਰਾ ਜਾਦੂ–ਟਣੇ ਤੇ ਤੰਤਰਾਂ–ਮੰਤਰਾਂ ਦੇ ਮਾਹਿਰ ਹਨ।

 

 

ਇਸੇ ਲਈ ਬੁਸ਼ਰਾ ਬੀਬੀ ਨੂੰ ‘ਪਿੰਕੀ ਜਾਦੂਗਰਨੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਲੈ ਕੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬੁਸ਼ਰਾ ਬੀਬੀ ਜਨਤਕ ਸਥਾਨਾਂ ’ਤੇ ਬਹੁਤ ਘੱਟ ਵਿਖਾਈ ਦਿੰਦੇ ਹਨ। ਉਹ ਇਮਰਾਨ ਖ਼ਾਨ ਨਾਲ ਸਿਆਸੀ ਯਾਤਰਾਵਾਂ ’ਤੇ ਵੀ ਨਹੀਂ ਜਾਂਦੇ।

 

 

ਇਮਰਾਨ ਖ਼ਾਨ ਦਾ ਪਹਿਲਾ ਵਿਆਹ ਜੇਮਿਮਾ ਗੋਲਡਸਮਿੱਥ ਨਾਲ ਹੋਇਆ ਸੀ ਪਰ ਦੋਵਾਂ ਨੇ 2004 ’ਚ ਤਲਾਕ ਲੈ ਲਿਆ ਸੀ। ਫਿਰ 2014 ’ਚ ਇਮਰਾਨ ਖ਼ਾਨ ਨੇ ਪੱਤਰਕਾਰ ਰਹਿਮ ਖ਼ਾਨ ਨਾਲ ਦੂਜਾ ਵਿਆਹ ਰਚਾਇਆ ਸੀ ਪਰ ਉਹ ਸਿਰਫ਼ 10 ਮਹੀਨੇ ਹੀ ਚੱਲ ਸਕਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Action against 20 Pakistani Officers for not opening door to PM Imran Khan s wife