ਭਾਰਤ ਦੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕੀਤੇ ਜਾਣ ਅਤੇ ਧਾਰਾ 370 ਦੇ ਕਾਨੂੰਨ ਦਾ ਖਾਤਮਾ ਕੀਤੇ ਜਾਣ ਦੇ ਬਾਅਦ ਤੋਂ ਹੀ ਪਾਕਿਸਤਾਨ ਦੇ ਹੋਸ਼ ਉੱਡੇ ਪਏ ਹਨ। ਉਸ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ ਕਿ ਭਾਰਤ ਨੂੰ ਕਿਸੇ ਵੀ ਪੱਧਰ ਤੇ ਮਾਤ ਪਾਈ ਜਾ ਸਕੇ। ਹੁਣ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੀ ਸੀਡੀ ਦੀ ਵਿਕਰੀ ਕਰਨ ਵਾਲੀ ਦੁਕਾਨਾਂ ਅਤੇ ਟੀਵੀ ਤੇ ਭਾਰਤ ਦੇ ਉਤਪਾਦਾਂ ਦੇ ਵਿਗਿਆਪਨਾਂ ਤੇ ਪਾਬੰਦੀ ਲਗਾ ਦਿੱਤੀ ਹੈ।
ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੂਚਨਾ ਤੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ, ਅਸੀਂ ਭਾਰਤੀ ਵਿਗਿਆਪਨਾਂ ਤੇ ਪਾਬੰਦੀ ਲਗਾਉਣ ਦੇ ਨਾਲ ਹੀ ਭਾਰਤੀ ਫ਼ਿਲਮਾਂ ਦੀ ਸੀਡੀ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਅੱਜ ਗ੍ਰਹਿ ਮੰਤਰਾਲੇ ਨੇ ਇਸਲਾਮਾਬਾਦ ਚ ਕੁਝ ਦੁਕਾਨਾਂ ਤੇ ਛਾਪੇਮਾਰੀ ਕਰਦਿਆਂ ਭਾਰਤੀ ਫ਼ਿਲਮਾਂ ਦੀ ਸੀਡੀਆਂ ਜ਼ਬਤ ਕੀਤੀਆਂ ਹਨ।
ਇਸ ਵਿਚਾਲੇ ਪਕਿਸਤਾਨ ਇਲੈਕਟ੍ਰਾਨਿਕ ਮੀਡੀਆ ਕੰਟਰੋਲ ਅਥਾਰਟੀ ਨੇ ਟੀਵੀ ਅਤੇ ਰੇਡੀਓ ਨੈਟਵਰਕ ’ਤੇ ਭਾਰਤ ਚ ਬਣਨ ਵਾਲੇ ਉਤਪਾਦਾਂ ਦੇ ਵਿਗਿਆਪਨ ਤੇ ਰੋਕ ਲਗਾ ਦਿੱਤੀ ਹੈ।
.