ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਵੱਧ ਰਹੇ ਪ੍ਰਦੂਸ਼ਣ 'ਤੇ ਪਾਮੇਲਾ ਐਂਡਰਸਨ ਨੇ ਜਤਾਈ ਚਿੰਤਾ

ਕੈਨੇਡੀਆਈ-ਅਮਰੀਕੀ ਅਦਾਕਾਰਾ ਪਾਮੇਲਾ ਐਂਡਰਸਨ ਨੇ ਭਾਰਤ ਦੇ ਹਾਲਾਤਾਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਪਾਮੇਲਾ ਨੇ ਵੱਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਵਾਤਾਵਰਣ 'ਚ ਹੁੰਦੇ ਖਤਰਨਾਕ ਬਦਲਾਵਾਂ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਪੀਐਮ ਮੋਦੀ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਦੇਸ਼ 'ਚ ਵੀਗਨ ਲਾਈਫ ਸਟਾਈਲ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।
 

ਪੇਟਾ ਦੀ ਡਾਈਰੈਕਟਰ ਪਾਮੇਲਾ ਨੇ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਡੇਅਰੀ ਪ੍ਰਾਡਕਟਾਂ ਨੂੰ ਹਟਾ ਕੇ ਸੋਯਾ ਪ੍ਰਾਡਕਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮੀਟ ਤੇ ਅਜਿਹੇ ਹੋਰ ਜਾਨਵਰਾਂ ਨਾਲ ਸਬੰਧਤ ਪ੍ਰਾਡਕਟਾਂ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਪਾਮੇਲਾ ਨੇ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਜਿਹੀਆਂ ਸਮੱਸਿਆਵਾਂ ਬਹੁਤ ਗੰਭੀਰ ਹਨ ਅਤੇ ਇਸ ਮਾਮਲੇ 'ਚ ਹੁਣ ਹੋਰ ਸਮਾਂ ਬਰਬਾਦ ਨਹੀਂ ਸਕ ਸਕਦੇ। 
 

ਪਾਮੇਲਾ ਨੇ ਕਿਹਾ ਕਿ ਸਾਲ 2050 ਤੱਕ 36 ਮਿਲੀਅਨ ਭਾਰਤੀ ਕਲਾਈਮੇਟ ਚੇਂਜ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦੇ ਹਨ। ਇਸ ਤੋਂ ਇਲਾਵਾ ਵਰਲਡ ਬੈਂਕ ਦਾ ਮੰਨਣਾ ਹੈ ਕਿ ਸਾਲ 2030 ਤਕ 40 ਫ਼ੀਸਦੀ ਭਾਰਤੀ ਆਬਾਦੀ ਕੋਲ ਪੀਣ ਦਾ ਸਾਫ਼ ਪਾਣੀ ਨਹੀਂ ਹੋਵੇਗਾ। ਹਾਲ ਹੀ 'ਚ ਆਈ ਇੱਕ ਰਿਪੋਰਟ ਮੁਤਾਬਕ ਅਗਲੇ ਸਾਲ ਹੀ 21 ਭਾਰਤੀ ਸ਼ਹਿਰਾਂ ਦਾ ਗਰਾਊਂਡ ਵਾਟਰ ਜ਼ੀਰੋ ਹੋ ਸਕਦਾ ਹੈ।
 

ਵੀਗਿੰਜ਼ਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੀਟ ਅਤੇ ਡੇਅਰੀ ਕੰਪਨੀਆਂ ਦੁਨੀਆਂ 'ਚ ਸੱਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੀਆਂ ਕੰਪਨੀਆਂ ਬਣਨ ਜਾ ਰਹੀਆਂ ਹਨ ਅਤੇ ਯੂਐਨ ਨੇ ਚਿਤਾਵਨੀ ਦਿੱਤੀ ਹੈ ਕਿ ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਗਲੋਬਲ ਪੱਧਰ 'ਚ ਵੀਗਨ ਲਾਈਫ਼ ਸਟਾਈਲ ਨੂੰ ਪ੍ਰਮੋਟ ਕਰਨਾ ਜ਼ਰੂਰੀ ਹੈ। ਇਹ ਇਕ ਆਪਸ਼ਨ ਨਹੀਂ ਰਹਿ ਗਿਆ ਹੈ, ਸਗੋਂ ਸਾਡੀ ਹੋਂਦ ਲਈ ਜ਼ਰੂਰੀ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actor Pamela Anderson writes to PM Narendra Modi