ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

100 ਯਾਤਰੀ ਲਿਜਾ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, 15 ਮਰੇ

100 ਯਾਤਰੀ ਲਿਜਾ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, 7 ਮਰੇ

ਕਜ਼ਾਖਿ਼ਸਤਾਨ ’ਚ ਇੱਕ ਹਵਾਈ ਹਾਦਸਾ ਵਾਪਰ ਗਿਆ ਹੈ।  100 ਯਾਤਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਕਜ਼ਾਖਿਸਤਾਨ ਦੇ ਅਲਮਾਟੀ ਹਵਾਈ ਅੱਡੇ ਉੱਤੇ ਜਦੋਂ ਇਹ ਜਹਾਜ਼ ਰਨਵੇਅ ਛੱਡ ਕੇ ਆਕਾਸ਼ ’ਚ ਤਾਰੀਆਂ ਲਾਉਣ ਦੇ ਜਤਨ ਰਿਹਾ ਸੀ, ਇਹ ਹਾਦਸਾ ਉਸ ਵੇਲੇ ਵਾਪਰਿਆ।

 

 

ਇਹ ਖ਼ਬਰ ਲਿਖੇ ਜਾਣ ਤੱਕ 15 ਵਿਅਕਤੀਆਂ ਦੇ ਮਰਨ ਦੀ ਗੱਲ ਦੱਸੀ ਗਈ ਸੀ ਤੇ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਗਿਆ ਸੀ। ਇਹ ਜਹਾਜ਼ ਅਲਮਾਟੀ ਸ਼ਹਿਰ ਤੋਂ ਰਾਜਧਾਨੀ ਨੂਰ ਸੁਲਤਾਨ ਜਾ ਰਿਹਾ ਸੀ।

 

 

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ’ਚ ਹਵਾਈ ਜਹਾਜ਼ ਵਿੰਚ 95 ਯਾਤਰੀ ਤੇ ਅਮਲੇ ਦੇ ਪੰਜ ਮੈਂਬਰ ਸਵਾਰ ਸਨ। ਇਹ ਜਾਣਕਾਰੀ ਸੈਂਟਰਲ ਏਸ਼ੀਅਨ ਨੇਸ਼ਨ ਨੇ ਦਿੱਤੀ ਹੈ।

100 ਯਾਤਰੀ ਲਿਜਾ ਰਿਹਾ ਹਵਾਈ ਜਹਾਜ਼ ਹਾਦਸਾਗ੍ਰਸਤ, 7 ਮਰੇ

 

ਦੱਸਿਆ ਜਾ ਰਿਹਾ ਹੈ ਕਿ ਟੇਕ–ਆੰਫ਼ ਵੇਲੇ ਸਥਾਨਕ ਸਮੇਂ ਮੁਤਾਬਕ ਸਵੇਰੇ 7:22 ਵਜੇ ਹਵਾਈ ਜਹਾਜ਼ ਦਾ ਸੰਤੁਲਨ ਵਿਗੜ ਗਿਆ; ਜਿਸ ਤੋਂ ਬਾਅਦ ਇਹ ਜਹਾਜ਼ ਦੋ–ਮੰਜ਼ਿਲਾ ਇਮਾਰਤ ਨਾਲ ਟਕਰਾਗਿਆ।

 

 

ਯਾਤਰੀਆਂ ਨੂੰ ਬਾਹਰ ਕੱਢਣ ਲਈ ਐਮਰਜੈਂਸੀ ਰਾਹਤ ਸੇਵਾਵਾਂ ਮੌਕੇ ਉੱਤੇ ਮੌਜੂਦ ਹਨ। ਰਾਹਤ ਕਾਰਜ ਚੱਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aeroplane with 100 passengers crashed 7 dead