ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ: ਸੈਨਾ ਦੀ ਚੌਕੀ ਉੱਤੇ ਤਾਲਿਬਾਨ ਦੇ ਹਮਲੇ ਵਿੱਚ 20 ਸੈਨਿਕਾਂ ਦੀ ਮੌਤ 

ਅਫ਼ਗ਼ਾਨਿਸਤਾਨ ਦੇ ਪੱਛਮੀ ਫਰਾਹ ਸੂਬੇ ਵਿੱਚ ਤਾਲਿਬਾਨ ਨੇ ਸੈਨਾ ਦੀ ਇੱਕ ਚੌਕੀ ਉੱਤੇ ਹਮਲਾ ਕਰਕੇ 20 ਸੈਨਿਕਾਂ ਦਾ ਕਤਲ ਕਰ ਦਿੱਤਾ।
 
ਸੂਬਾਈ ਪਰਿਸ਼ਦ ਦੇ ਮੈਂਬਰ ਦਾਦੁੱਲਾਹ ਕਾਨੇਹ ਨੇ ਸੋਮਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਗੁਲਿਸਤਾਨ ਜ਼ਿਲ੍ਹੇ ਵਿੱਚ ਦੋ ਸੈਨਿਕਾਂ ਨੂੰ ਵੀ ਫੜ ਲਿਆ। ਜ਼ਖ਼ਮੀ ਸੈਨਿਕਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਤਾਲਿਬਾਨ ਦੇ ਇੱਕ ਬੁਲਾਰੇ ਕਾਰੀ ਯੁਸੂਫ਼ ਅਹਮਦੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 

 

ਅਫ਼ਗ਼ਾਨਿਸਤਾਨ ਵਿੱਚ ਕਰੀਬ 18 ਸਾਲ ਤੋਂ ਚੱਲ ਰਹੇ ਯੁੱਦ ਨੂੰ ਖ਼ਤਮ ਕਰਨ ਲਈ ਸ਼ਾਂਤੀ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਪਰ ਇਸ ਤੋਂ ਬਾਵਜੂਦ ਤਾਲਿਬਾਨ ਹੁਣ ਵੀ ਆਏ ਦਿਨ ਅਫ਼ਗ਼ਾਨ ਬਲਾਂ ਉਤੇ ਹਮਲੇ ਕਰਦਾ ਹੈ। 

 

ਇਸ ਤੋਂ ਪਹਿਲਾਂ ਐਤਵਾਰ ਨੂੰ ਤਾਲਿਬਾਨ ਨੇ ਆਤਮਘਾਤੀ ਕਾਰ ਧਮਾਕਾ ਕੀਤਾ ਜਿਸ ਵਿੱਚ 13 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਸੀ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਾਰੇ ਹਮਲਾਵਰਾਂ ਦੇ ਮਾਰੇ ਜਾਣ ਤੋਂ ਪਹਿਲਾਂ 20 ਨਾਗਰਿਕ ਸਣੇ 55 ਲੋਕ ਜ਼ਖ਼ਮੀ ਹੋ ਗਏ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghan official Taliban storm checkpoint killing 20 troops