ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ ਦੇ ਉਪਰਾਸ਼ਟਰਪਤੀ ਤਾਲੀਬਾਨ ਦੇ ਹਮਲੇ ’ਚ ਬਾਲ–ਬਾਲ ਬਚੇ

ਅਫਗਾਨਿਸਤਾਨ ਦੇ ਉਪਰਾਸ਼ਟਰਪਤੀ ਤਾਲੀਬਾਨ ਦੇ ਹਮਲੇ ’ਚ ਬਾਲ–ਬਾਲ ਬਚੇ

ਤਾਲੀਬਾਨ ਦੇ ਲੜਾਕਿਆਂ ਨੇ ਅਫਗਾਨਿਸਤਾਨ ਦੇ ਉਪਰਾਸ਼ਟਰਪਤੀ ਅਬਦੁਲ ਰਸ਼ੀਦ ਦੋਸਤੂਮ ਦੇ ਕਾਫਲੇ ਉਤੇ ਸ਼ਨੀਵਾਰ ਨੂੰ ਹਮਲਾ ਕਰ ਦਿੱਤਾ ਜਿਸ ਵਿਚ ਉਨ੍ਹਾਂ ਦੇ ਇਕ ਸੁਰੱਖਿਆ ਕਰਮੀ ਦੀ ਮੌਤ ਹੋ ਗਈ।

 

ਦੋਸਤੂਮ ਦੇ ਸਾਬਕਾ ਚੀਫ ਆਫ ਸਟਾਫ ਇਨਾਯਤੁਲਾ ਬਾਬਰ ਨੇ ਦੱਸਿਆ ਕਿ ਇਹ ਹਮਲਾ ਕਈ ਘੰਟੇ ਚਲਿਆ ਜਿਸ ਵਿਚ ਕਾਫਲੇ ਵਿਚ ਸ਼ਾਮਲ ਕਈ ਹੋਰ ਜ਼ਖਮੀ ਵੀ ਹੋਏ ਹਨ।  ਇਹ ਹਮਲਾ ਬਲਖ ਪ੍ਰਾਂਤ ਵਿਚ ਹੋਇਆ ਜਿੱਥੇ ਦੋਸਤੂਮ ਨੇ ਸ਼ਨੀਵਾਰ ਨੂੰ ਦਿਨ ਵਿਚ ਇਕ ਰੈਲੀ ਕੀਤੀ ਸੀ।

 

ਤਾਲੀਬਾਨ ਦੇ ਬੁਲਾਰੇ ਨੇ ਟਵਿਟਰ ਉਤੇ ਕਿਹਾ ਕਿ ਹਮਲਾ ਉਸਦੇ ਸੰਗਠਨ ਨੇ ਕੀਤਾ ਹੈ। ਉਸਨੇ ਦਾਅਵਾ ਕੀਤਾ ਕਿ ਇਸ ਵਿਚ ਦੁਸਤੂਮ ਦੇ ਚਾਰ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghan vice president narrowly escapes Taliban attack