ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ 'ਚ ਤਾਲਿਬਾਨ ਦੇ ਟਿਕਾਣਿਆਂ 'ਤੇ ਹਵਾਈ ਹਮਲੇ, 14 ਅੱਤਵਾਦੀ ਢੇਰ

ਅਫ਼ਗ਼ਾਨਿਸਤਾਨ ਦੇ ਜਾਬੁਲ ਸੂਬੇ ਵਿੱਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਘੱਟ ਤੋਂ ਘੱਟ 14 ਅੱਤਵਾਦੀ ਮਾਰੇ ਗਏ ਸਨ। 

 

ਨਿਊਜ਼ ਏਜੰਸੀ ਸਿਨਹੂਆ ਅਨੁਸਾਰ, ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿਜਾਨ ਜ਼ਿਲ੍ਹੇ ਦੇ ਰੇਜੀ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਹੋਈ ਹਵਾਈ ਕਾਰਵਾਈ ਵਿੱਚ 14 ਅੱਤਵਾਦੀਆਂ ਮਾਰੇ ਗਏ ਅਤੇ ਦੋ ਹੋਰ ਨੂੰ ਫੜ ਲਿਆ ਗਿਆ। ਜਾਬੁਲ ਸੂਬੇ ਦੇ ਕੁਝ ਹਿੱਸਿਆਂ ਵਿੱਚ ਸਰਗਰਮ ਤਾਲਿਬਾਨ ਅਤਿਵਾਦੀਆਂ ਨੇ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ।

 

ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਦੇ ਹੇਰਾਤ ਸੂਬੇ ਦੇ ਓਬੇ ਜ਼ਿਲ੍ਹੇ ਉੱਤੇ ਕਬਜ਼ਾ ਕਰਨ ਦੀ ਤਾਲਿਬਾਨ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਗਿਆ। ਪੁਲਿਸ ਨੇ ਵੀਰਵਾਰ (13 ਜੂਨ) ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘਟਨਾ ਵਿੱਚ 20 ਤਾਲਿਬਾਨੀ ਮਾਰੇ ਗਏ ਹਨ।

 

ਸੂਬਾਈ ਪੁਲਿਸ ਪ੍ਰਮੁੱਖ ਅਮੀਨੁੱਲਾਹ ਓਖਿਲ ਨੇ ਸਮਾਚਾਰ ਏਜੰਸੀ ਨੂੰ ਕਿਹਾ ਕਿ ਓਬੀ ਜ਼ਿਲ੍ਹੇ ਉੱਤੇ ਕਬਜ਼ਾ ਕਰਨ ਲਈ ਬੁੱਧਵਾਰ ਦੇਰ ਰਾਤ ਸੈਂਕੜੇ ਤਾਲਿਬਾਨ ਅੱਤਵਾਦੀਆਂ ਨੇ ਵੱਡੇ ਪੈਮਾਨੇ ਉੱਤੇ ਹਮਲਾ ਕੀਤਾ, ਪਰ ਸਾਜਸ਼ ਨੂੰ ਅਸਫ਼ਲ ਕਰ ਦਿੱਤਾ ਗਿਆ। ਵਿਦਰੋਹੀ 20 ਲਾਸ਼ਾਂ ਨੂੰ ਪਿੱਛੇ ਛੱਡ ਕੇ ਭੱਜ ਗਏ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan Air Strikes On Talibani Area Killed 14 Terrorist in Zabul Province