ਚਾਰ ਬੱਚੇ ਇੱਕੋ ਹੀ ਪਰਿਵਾਰ ਨਾਲ ਸਬੰਧਤ
ਦੱਖਣ ਅਫ਼ਗ਼ਾਨਿਸਤਾਨ ਵਿੱਚ ਸ਼ਨਿੱਚਰਵਾਰ ਨੂੰ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਅੱਠ ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।
ਗਜਨੀ ਸੂਬੇ ਦੇ ਬੁਲਾਰੇ ਆਰਿਫ ਨੂਰੀ ਨੇ ਦੱਸਿਆ ਕਿ ਧਮਾਕਾ ਰਾਜਧਾਨੀ ਕਾਬੁਲ ਤੋਂ ਦੱਖਣ ਗਜਨੀ ਸੂਬੇ ਵਿੱਚ ਉਸ ਸਮੇਂ ਹੋਇਆ ਜਦੋਂ ਬੱਚੇ ਇੱਕ ਮੁੱਖ ਸੜਕ ਉੱਤੇ ਖੇਡਦੇ ਹੋਏ ਬਾਰੂਦੀ ਸੁਰੰਗ ਉੱਤੇ ਚਲੇ ਗਏ।
ਉਨ੍ਹਾਂ ਕਿਹਾ ਕਿ ਬਾਰੂਦੀ ਸੁਰੰਗ ਤਾਲਿਬਾਨ ਨੇ ਮੁੱਖ ਸੜਕ ਉੱਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਲਾਈ ਸੀ। ਤਾਲਿਬਾਨ ਨੇ ਇਸ ਉੱਤੇ ਫਿਲਹਾਲ ਕੋਈ ਟਿਪਣੀ ਨਹੀਂ ਕੀਤੀ ਹੈ।
ਗਜਨੀ ਸੂਬਾਈ ਪਰਿਸ਼ਦ ਦੇ ਮੈਂਬਰ ਅਮਾਨੁੱਲਾਹ ਕਾਮਰਾਨੀ ਨੇ ਕਿਹਾ ਕਿ ਬੱਚਿਆਂ ਦੀ ਉਮਰ 7 ਤੋਂ 9 ਸਾਲ ਵਿਚਕਾਰ ਸੀ ਅਤੇ ਘੱਟ ਤੋਂ ਘੱਟ ਚਾਰ ਇੱਕ ਹੀ ਪਰਵਾਰ ਨਾਲ ਸਬੰਧਤ ਸਨ।