ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗਾਨਿਸਤਾਨ ’ਚ ਪੜਤਾਲ ਚੌਕੀ ’ਤੇ ਹਮਲਾ, 3 ਪੁਲਿਸ ਅਫ਼ਸਰਾਂ ਦੀ ਮੌਤ

ਅਫਗਾਨਿਸਤਾਨ ਦੇ ਕਾਬੁਲ ਚ ਹਥਿਆਰਬੰਦ ਹਮਲਾਵਰਾਂ ਨੇ ਇਕ ਪੜਤਾਲ ਚੌਕੀ ਤੇ ਹਮਲਾ ਕੀਤਾ ਜਿਸ ਵਿਚ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਕਾਬੁਲ ਪੁਲਿਸ ਦੇ ਬੁਲਾਰੇ ਬਸ਼ੀਰ ਮੁਜ਼ਾਹਿਦ ਨੇ ਦਸਿਆ ਕਿ ਸ਼ਹਿਰ ਦੇ ਬਾਹਰੀ ਇਲਾਕੇ ਚ ਐਤਵਾਰ 19 ਮਈ ਨੂੰ ਰਾਤ ਸਮੇਂ ਕੀਤੇ ਗਏ ਹਮਲੇ ਚ 3 ਮੁਲਾਜ਼ਮਾਂ ਦੀ ਮੌਤ ਹੋ ਗਈ।

 

ਉਨ੍ਹਾਂ ਦਸਿਆ ਕਿ ਦੋਘਾਬਾਦ ਇਲਾਕੇ ਚ ਸਭ ਤੋਂ ਪਹਿਲਾਂ ਹਮਲਾਵਰਾਂ ਨੇ ਪੁਲਿਸ ਤੇ ਹੱਕਗੋਲੇ ਸੁੱਟੇ ਅਤੇ ਫਿਰ ਅੰਨ੍ਹੇਵਾਹ ਗੋਲਾਬਾਰੀ ਕੀਤੀਆਂ।

 

ਦੱਖਣੀ ਹੇਲਮੰਡ ਸੂਬੇ ਦੇ ਇਕ ਅਫ਼ਸਰ ਨੇ ਦਸਿਆ ਕਿ ਐਤਵਾਰ ਨੂੰ ਤਾਲੀਬਾਨ ਖਿਲਾਫ਼ ਅਫ਼ਗਾਨ ਬਲਾਂ ਦੇ ਹਵਾਈ ਹਮਲੇ ਚ 7 ਲੋਕਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan Gunmen hit Kabul checkpoint kill 3 police officer