ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਸ਼ਾਂਤੀ ਸੰਮੇਲਨ, ਅਫਗਾਨ ਆਗੂਆਂ ਨੇ ਲਿਆ ਹਿੱਸਾ

ਪਾਕਿ ’ਚ ਸ਼ਾਂਤੀ ਸੰਮੇਲਨ, ਅਫਗਾਨ ਆਗੂਆਂ ਨੇ ਲਿਆ ਹਿੱਸਾ

ਅਫਗਾਨਿਸਤਾਨ ਦੇ ਆਗੂਆਂ ਨੇ ਦੇਸ਼ ਅੰਦਰ ਵੱਖ ਵੱਖ ਮੁੱਦਿਆਂ ਉਤੇ ਗੱਲਬਾਤ ਦਾ ਰਾਹ ਪੱਧਰਾ ਕਰਨ ਲਈ ਗੁਆਂਢੀ ਦੇਸ਼ ਪਾਕਿਸਤਾਨ ਵਿਚ ਸ਼ਾਂਤੀ ਸੰਮੇਲਨ ਵਿਚ ਹਿੱਸਾ ਲਿਆ। ਇਹ ਸੰਮੇਲਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਅਗਲੇ ਹਫਤੇ ਪਾਕਿਸਤਾਨ ਦੀ ਯਾਤਰਾ ਦੇ ਕ੍ਰਮ ਵਿਚ ਹੋ ਰਿਹਾ ਹੈ।

 

ਗਨੀ, ਉਨ੍ਹਾਂ ਦੇ ਰਾਜਨੀਤਿਕ ਵਿਰੋਧੀਆਂ ਅਤੇ ਅਫਗਾਨਿਸਤਾਨ ਨਾਗਰਿਕ ਸਮਾਜ ਦੇ ਲੋਕਾਂ ਨੇ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਜਲਮਯ ਖਲੀਲਜਾਦ ਨਾਲ ਪਿਛਲੇ ਦਿਨੀਂ ਅਨੇਕਾਂ ਮੀਟਿੰਗਾਂ ਕੀਤੀਆਂ ਹਨ। ਖਲੀਲਜਾਦ ਅਫਗਾਨਿਸਤਾਨ ਸਰਕਾਰ, ਵਿਰੋਧੀ ਅਤੇ ਤਾਲੀਬਾਨ ਵਿਚ ਸ਼ਾਂਤੀ ਵਾਰਤਾ ਵਿਚ ਲਗਾਤਾਰ ਯਤਨ ਕਰ ਰਹੇ ਹਨ।

 

ਇਸਲਾਮਾਬਾਦ ਦੇ ਨੇੜੇ ਸ਼ਨੀਵਾਰ ਨੂੰ ਹੋਏ ਇਸ ਸੰਮੇਲਨ ਵਿਚ ਤਾਲੀਬਾਨ ਦਾ ਕੋਈ ਪ੍ਰਤੀਨਿਧ ਨਹੀਂ ਸੀ। ਹਾਲਾਂਕਿ  ਇਸ ਵਿਚ ਗੁਲਬੁਦੀਨ ਹੇਕਮਤਿਆਰ ਨੇ ਹਿੱਸਾ ਲਿਆ। ਹੇਕਮਤਿਆਰ ਨੇ ਗਨੀ ਸਰਕਾਰ ਨਾਲ ਸ਼ਾਂਤੀ ਸਮਝੌਤਾ ਕੀਤਾ ਹੈ। ਹਾਲ ਹੀ ਉਨ੍ਹਾਂ ਦਾ ਨਾਮ ਅਮਰੀਕੀ ਅੱਤਵਾਦੀ ਸੂਚੀ ਵਿਚੋਂ ਹਟਾਇਆ ਗਿਆ ਹੈ।

 

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਮੇਲਨ ਦਾ ਸ਼ੁਭਅਰੰਭ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁਲਕ ਅਫਗਿਾਨਿਸਤਾਨ ਵਿਚ ਸ਼ਾਂਤੀ ਲਿਆਉਣ ਦੇ ਯਤਨ ਕਰਦਾ ਰਹੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan leaders begin peace summit in Pakistan