ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ ’ਚ ਰੇਡੀਓ ਪੱਤਰਕਾਰ ਦਾ ਕਤਲ

ਅਫਗਾਨਿਸਤਾਨ ’ਚ ਰੇਡੀਓ ਪੱਤਰਕਾਰ ਦਾ ਕਤਲ

ਅਫਗਾਨ ਪੁਲਿਸ ਨੇ ਕਿਹਾ ਕਿ ਇਕ ਰੇਡੀਓ ਪੱਤਰਕਾਰ ਨੂੰ ਪੂਰਵੀ ਪਕਿਤਆ ਪ੍ਰਾਂਤ ਵਿਚ ਕਤਲ ਕਰ ਦਿੱਤਾ। ਰੇਡੀਓ ਗਾਰਦਜ ਵਿਚ ਸਮਾਚਾਰ ਵਾਚਕ ਨਾਦਿਰ ਸ਼ਾਹ ਦੀ ਸ਼ਨੀਵਾਰ ਨੂੰ ਕਰ ਦਿੱਤਾ ਗਿਆ।

 

ਪੁਲਿਸ ਪ੍ਰਮੁੱਖ ਮੁਹੰਮਦ ਹੋਸਮਾਨ ਜਾਹਨਬਾਜ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਤਲ ਨਿੱਜੀ ਕਾਰਨਾਂ ਹੋਇਆ ਹੈ ਜਾਂ ਕਤਲ ਦੀ ਤਾਰ ਉਨ੍ਹਾਂ ਦੇ ਕਿੱਤੇ ਨਾਲ ਜੁੜੀ ਹੈ।

 

ਜ਼ਿਕਰਯੋਗ ਹੈ ਕਿ ਪਕਿਤਆ ਪ੍ਰਾਂਤ ਹਕਕਾਨੀ ਨੈਟਵਰਕ ਦਾ ਗੜ੍ਹ ਹੈ। ਹਕਕਾਨੀ ਨੈਟਵਰਕ ਤਾਲੀਬਾਨ ਦਾ ਮੁੱਖ ਅੱਡਾ ਹੈ।
ਤਾਲਿਬਾਨ ਅਤੇ ਇਸਲਾਮਿਕ ਸਟੇਟ ਨੇ ਪਿਛਲੇ ਕੁਝ ਸਮੇਂ ਵਿਚ ਪੱਤਰਕਾਰਾਂ ਉਤੇ ਹਮਲੇ ਕੀਤੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਪੱਖਪਾਤੀ ਸਨ ਅਤੇ ਨਕਾਰਾਤਮਕ ਕਵਰੇਜ ਕਰਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan Radio Journalist Killed Doubt On Taliban