ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ: ਫ਼ੌਜ ਨਾਲ ਮੁਕਾਬਲੇ 'ਚ ਛੇ ਤਾਲਿਬਾਨ ਅੱਤਵਾਦੀ ਹਲਾਕ

ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ ਵਿੱਚ ਸੁਰੱਖਿਆ ਬਲਾਂ ਦੀ ਮੁਹਿੰਮ ਦੌਰਾਨ ਛੇ ਤਾਲਿਬਾਨ ਅਤਿਵਾਦੀ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।

 

ਸੂਬਾਈ ਸਰਕਾਰ ਦੇ ਬੁਲਾਰੇ ਇਸਮਾਤੁੱਲਾ ਮੁਰਾਦੀ ਨੇ ਦੱਸਿਆ ਕਿ ਸੈਨਾ ਦੇ ਵਿਸ਼ੇਸ਼ ਮੁਹਿੰਮ ਦਸਤੇ ਨੇ ਸੂਬਾਈ ਰਾਜਧਾਨੀ ਕੁੰਦੁਜ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸਥਿਤ ਆਕ ਮਸਜਿਦ ਇਲਾਕੇ ਵਿੱਚ ਸ਼ੁੱਕਰਵਾਰ ਦੀ ਦੇਰ ਰਾਤ ਤਾਲਿਬਾਨ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ।

 

ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਪਹਿਲਾਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਝੜਪ ਸ਼ੁਰੂ ਹੋ ਗਈ ਜਿਸ ਵਿੱਚ 6 ਅੱਤਵਾਦੀ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।

 

 

ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸੁਰੱਖਿਆ ਫੋਰਸਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

 

ਇਸ ਵਿਚਕਾਰ ਤਾਲਿਬਾਨ ਦੇ ਇੱਕ ਬੁਲਾਰੇ ਜ਼ਾਬਉੱਲਾ ਮੁਜਾਹਿਦ ਨੇ ਟਵੀਟ ਕਰ ਕਿਹਾ ਕਿ ਕੁਦੁਜ ਸ਼ਹਿਰ ਦੇ ਬਾਹਰ ਅੱਤਵਾਦੀ ਸਮੂਹ ਦਾ ਕੋਈ ਮੈਂਬਰ ਨਾ ਤਾ ਮਾਰਿਆ ਗਿਆ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ।

 

ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਨੇ ਆਕ ਮਸਜਿਦ ਖੇਤਰ ਦੇ ਤਿੰਨ ਨਿਰਦੋਸ਼ ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਾਲਿਬਾਨ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਲੰਬੇ ਸਮੇਂ ਤੋਂ ਕੁੰਦੁਜ ਪ੍ਰਾਂਤ ਵਿਚ ਸੰਘਰਸ਼ ਜਾਰੀ  ਹਨ। ਦੇਸ਼ ਦੇ 34 ਸੂਬਿਆਂ ਵਿੱਚੋਂ ਘੱਟੋ ਘੱਟ 25 ਦੇਸ਼ਾਂ 'ਚ ਤਾਲਿਬਾਨ ਅਤਿਵਾਦੀਆਂ ਨਾਲ ਸੁਰੱਖਿਆ ਬਲਾਂ ਦੀਆਂ ਝੜਪਾਂ  ਜਾਰੀ ਹਨ।

 

ਪੱਛਮੀ ਅਫ਼ਗ਼ਾਨਿਸਤਾਨ ਧਮਾਕੇ ਵਿਚ ਦੋ ਮੌਤਾਂ

ਦੂਜੇ ਪਾਸੇ ਅਫ਼ਗ਼ਾਨਿਸਤਾਨ ਦੇ ਹੇਰਾਤ ਸੂਬੇ ਵਿੱਚ ਇੱਕ ਬੰਬ ਧਮਾਕੇ ਵਿਚ ਇਕ ਬੱਚੇ ਸਮੇਤ ਘੱਟੋ-ਘੱਟ 2 ਲੋਕ ਮਾਰੇ ਗਏ।  ਇੱਕ ਅਫ਼ਗ਼ਾਨ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬੇ ਦੇ ਰਾਜਪਾਲ ਦੇ ਬੁਲਾਰੇ ਜਿਲਾਨੀ ਫਰਹਦ ਨੇ ਦੱਸਿਆ ਕਿ ਓਬੇ ਇਲਾਕੇ ਵਿਚ ਸ਼ਨੀਵਾਰ (18 ਮਈ) ਨੂੰ ਸਵੇਰੇ  ਹੋਏ ਹਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਕੀ ਮੁਖੀ ਸਮੇਤ 14 ਵਿਅਕਤੀ ਜ਼ਖ਼ਮੀ ਹੋ ਗਏ ਸਨ।

 

 

ICC WC: ਜਾਧਵ ਦੇ ਮੋਢੇ ਦੀ ਸੱਟ ਹੋਈ ਠੀਕ, ਟੀਮ ਨਾਲ ਜਾਣਗੇ ਇੰਗਲੈਂਡ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan Security Forces Killed Six Talibani Terrorist in Kunduz City