ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਤੋਂ ਚਾਰ ਸੂਬੇ ਨੀ ਸੰਭਲਦੇ, ਕਸ਼ਮੀਰ ਦੀ ਲੋੜ ਨਹੀਂ: ਸ਼ਾਹਿਦ ਅਫਰੀਦੀ

ਸ਼ਾਹਿਦ ਅਫਰੀਦੀ

ਸਾਬਕਾ ਪਾਕਿਸਤਾਨੀ ਕ੍ਰਿਕੇਟ ਟੀਮ ਕਪਤਾਨ ਸ਼ਾਹਿਦ ਅਫਰੀਦੀ ਨੇ ਇਕ ਵਾਰ ਫਿਰ ਕਸ਼ਮੀਰ 'ਤੇ ਵੱਡਾ ਬਿਆਨ ਦੇ ਕੇ ਵਿਵਾਦ ਪੈਦਾ ਕਰ ਦਿੱਤਾ ਹੈ।

 

ਪਾਕਿਸਤਾਨ ਦੇ ARY ਨਿਊਜ਼ ਚੈਨਲ ਦੇ ਪੱਤਰਕਾਰ ਦੁਆਰਾ ਟਵੀਟ ਕੀਤੇ ਗਏ ਇੱਕ ਵੀਡੀਓ ਵਿੱਚ ਅਫਰੀਦੀ ਨੇ ਇਹ ਸੁਝਾਅ ਦਿੱਤਾ ਕਿ ਪਾਕਿਸਤਾਨ ਨੂੰ ਕਸ਼ਮੀਰ ਇੱਕ ਆਜ਼ਾਦ ਦੇਸ਼ ਹੋਣ ਦੀ ਆਗਿਆ ਦੇਣੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਤੋਂ ਆਪਣੇ ਚਾਰ ਸੂਬਿਆਂ ਦਾ ਪ੍ਰਬੰਧਨ ਵੀ ਨਹੀਂ ਹੋ ਰਿਹਾ।

 

ਅਫਰੀਦੀ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਹੋਏ ਇੱਕ ਵੀਡੀਓ ਵਿੱਚ ਕਿਹਾ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਲੋਕ ਮਰ ਜਾਂਦੇ ਹਨ."ਪਾਕਿਸਤਾਨ ਨੂੰ ਕਸ਼ਮੀਰ ਦੀ ਲੋੜ ਨਹੀਂ ਹੈ। ਅਸੀਂ ਤਾਂ ਚਾਰ ਸੂਬੇ ਵੀ ਸੰਭਾਲਣ ਦੇ ਸਮਰੱਥ ਨਹੀਂ ਹੈ। ਪਾਕਿਸਤਾਨ ਨੂੰ ਕਸ਼ਮੀਰ ਨਾ ਦਿਓ ਤੇ ਨਾ ਹੀ ਭਾਰਤ ਨੂੰ ਦਿਓ, ਕਸ਼ਮੀਰ ਨੂੰ ਇੱਕ ਆਜ਼ਾਦ ਦੇਸ਼ ਬਣਾਓ.। ਉੱਥੇ ਲੋਕ  ਨਹੀਂ ਮਰਨੇ ਚਾਹੀਦੇ, ਇਨਸਾਨੀਅਤ ਨੂੰ ਜਿਉਂਦੇ ਰਹਿਣਾ ਚਾਹੀਦਾ ਹੈ।

 

ਅਫਰੀਦੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਸੋਸ਼ਲ ਮੀਡੀਆ 'ਤੇ ਕਸ਼ਮੀਰ ਬਾਰੇ ਲਿਖ ਕੇ ਵਿਵਾਦ ਸ਼ੁਰੂ ਕੀਤਾ ਸੀ। ਭਾਰਤ ਵਿੱਚ ਇਸ ਟਵੀਟ ਦਾ ਵਿਰੋਧ ਵੀ ਹੋਇਆ ਸੀ। ਪਰ ਅਫ਼ਰੀਦੀ, ਹਾਲਾਂਕਿ, ਆਪਣੇ ਟਿੱਪਣੀ ਦੇ ਨਾਲ ਖੜ੍ਹੇ ਹੋਏ ਸਨ ਤੇ ਉਨ੍ਹਾਂ ਕਿਹਾ ਸੀ ਕਿ: "ਮੈਂ ਕੁਝ ਲੋਕਾਂ ਦੇ ਮੇਰੇ ਟਵੀਟ ਉੱਤੇ ਦਿੱਤੇ ਜਵਾਬ ਬਾਰੇ ਚਿੰਤਤ ਨਹੀਂ ਹਾਂ। ਮੇਰਾ ਮੰਨਣਾ ਹੈ ਕਿ ਮੈਂ ਸੱਚ ਬੋਲਿਆ ਹਾਂ ਤੇ ਮੈਨੂੰ ਸੱਚ ਬੋਲਣ ਦਾ ਹੱਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:afridi blast on kashmir issue a viral video shooks pakistan