ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ 'ਚ 72 ਸਾਲਾਂ ਬਾਅਦ ਖੁੱਲ੍ਹਿਆ ਇੱਕ ਹਜ਼ਾਰ ਸਾਲ ਪੁਰਾਣਾ ਹਿੰਦੂ ਮੰਦਿਰ

 

ਪਾਕਿਸਤਾਨ ਦੇ ਪੰਜਾਬ-ਸਥਿਤ ਸਿਆਲਕੋਟ ਸ਼ਹਿਰ ਵਿੱਚ ਇਕ ਹਜ਼ਾਰ ਸਾਲ ਪੁਰਾਣੇ ਹਿੰਦੂ ਮੰਦਿਰ ਨੂੰ 72 ਸਾਲਾਂ ਬਾਅਦ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਹੈ। ਧਾਰੋਵਾਲ ਵਿੱਚ ਸ਼ਿਵਾਲਿਆ ਤੇਜ ਸਿੰਘ ਮੰਦਿਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਨੇ ਕਰਵਾਇਆ ਸੀ ਅਤੇ ਵਟਵਾਰੇ ਦੌਰਾਨ ਇਸ ਨੂੰ ਬੰਦ ਕੀਤਾ ਗਿਆ ਸੀ।

 

ਸਾਮਾ ਟੀਵੀ ਅਨੁਸਾਰ, ਭਾਰਤ ਵਿੱਚ ਬਾਬਰੀ ਮਸਜਿਦ ਨੂੰ ਡਿਗੇ ਜਾਣ ਦੇ ਵਿਰੋਧ ਵਿੱਚ 1992 ਵਿੱਚ ਭੀੜ ਨੇ ਇਸ ਮੰਦਿਰ ਨੂੰ ਨੁਕਸਾਨਿਆ ਸੀ ਜਿਸ ਤੋਂ ਬਾਅਦ ਸਿਆਲਕੋਟ ਦੇ ਹਿੰਦੂਆਂ ਨੇ ਇਥੇ ਆਉਣਾ ਜਾਣਾ ਬੰਦ ਕਰ ਦਿੱਤਾ।

 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸਾਮਾ ਟੀਵੀ ਨਾਲ ਗੱਲ ਕਰਦੇ ਹੋਏ ਹਿੰਦੁ ਵਿਅਕਤੀ ਨੇ ਕਿਹਾ ਕਿ ਮੰਦਿਰ ਖੋਲ੍ਹੇ ਜਾਣ ਦੇ ਸਰਕਾਰ ਦੇ ਫੈਸਲੇ ਦੀ ਅਸੀਂ ਸ਼ਲਾਘਾ ਕਰਦੇ ਹਾਂ।

 

ਅਸੀਂ ਹੁਣ ਜਦੋਂ ਚਾਹੀਏ ਉਦੋਂ ਇਥੇ ਆ ਸਕਦੇ ਹਨ। ਡਿਪਟੀ ਕਮਿਸ਼ਨਰ ਬਿਲਾਲ ਹੈਦਰ ਨੇ ਕਿਹਾ ਕਿ ਲੋਕ ਜਦੋਂ ਚਾਹੁਣ ਇਥੇ ਆ ਜਾ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਮੰਦਿਰ ਦੀ ਸਾਂਭ ਸੰਭਾਲ ਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: After 72 Years 1000 years Old Hindu Temple Reopens In Sialkot Pakistan