ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨਾਲ ਝਗੜੇ ਬਾਅਦ ਵਿਦਿਆਰਥੀਆਂ `ਤੇ ਚੜ੍ਹਾਈ ਗੱਡੀ, 5 ਦੀ ਮੌਤ, 19 ਜ਼ਖਮੀ

ਪਤਨੀ ਨਾਲ ਝਗੜੇ ਬਾਅਦ ਵਿਦਿਆਰਥੀਆਂ `ਤੇ ਚੜ੍ਹਾਈ ਗੱਡੀ, 5 ਦੀ ਮੌਤ, 19 ਜ਼ਖਮੀ

ਪਤੀ-ਪਤਨੀ ਦੇ ਝਗੜੇ ਨੇ 5 ਸਕੂਲੀ ਬੱਚਿਆਂ ਦੀ ਜਾਨ ਲੈ ਲਈ। ਚੀਨ `ਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਲੜਾਈ ਦੇ ਬਾਅਦ ਸਕੂਲ ਦੇ ਬੱਚਿਆਂ `ਤੇ ਗੱਡੀ ਚੜ੍ਹਾ ਦਿੱਤੀ। ਇਸ ਘਟਨਾ `ਚ ਪੰਜ ਬੱਚਿਆਂ ਦੀ ਮੌਤ ਹੋ ਗਈ ਅਤੇ 16 ਬੱਚਿਆਂ ਸਮੇਤ 19 ਲੋਕ ਜ਼ਖਮੀ ਹੋ ਗਏ। ਸਿ਼ਨਹੁਆ ਸਮਾਚਾਰ ਏਜੰਸੀ ਨੇ ਪੁਲਿਸ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਖਬਰ ਦਿੱਤੀ ਹੈ।


ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ `ਚ ਪੰਜ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ 16 ਬੱਚਿਆਂ ਸਮੇਤ 19 ਲੋਕ ਜ਼ਖਮੀ ਹੋ ਗਏ। ਜ਼ਖਮੀਆਂ `ਚ ਦੋ ਅਧਿਆਪਕ ਅਤੇ ਇਕ ਰਾਹਗੀਰ ਵੀ ਸ਼ਾਮਲ ਹੈ। ਜ਼ਖਮੀਆਂ `ਚ ਤਿੰਨ ਦੀ ਹਾਲਤ ਗੰਭੀਰ ਹੈ। ਸਿ਼ਨਹੁਆ ਨੇ ਦੱਸਿਆ ਕਿ ਹਮਲਾਵਰ ਚਾਲਕ ਲਿਓਨਿੰਗ ਪ੍ਰਾਂਤ ਦਾ ਵਾਸੀ ਹੈ। ਆਪਣੀ ਪਤਨੀ ਨਾਲ ਝਗੜੇ ਕਾਰਨ ਉਹ ਆਤਮ ਹੱਤਿਆ ਕਰਨ ਬਾਰੇ ਸੋਚ ਰਿਹਾ ਸੀ, ਪ੍ਰੰਤੂ ਅਚਾਨਕ ਉਸਨੇ ਆਪਣੀ ਕਾਰ ਸਕੂਲੀ ਬੱਚਿਆਂ `ਤੇ ਚੜ੍ਹਾ ਦਿੱਤੀ।


ਸਮਾਚਾਰ ਏਜੰਸੀ ਨੇ ਦੱਸਿਆ ਕਿ ਹੁਲੁਦਾਓ ਸ਼ਹਿਰ `ਚ ਕਾਰ ਚਲਾ ਰਹੇ ਆਰੋਪੀ ਨੇ ਬੱਚਿਆਂ ਨੂੰ ਅਚਾਨਕ ਨਿਸ਼ਾਨਾ ਬਣਾਇਆ। ਉਸਨੇ ਕਿਹਾ ਕਿ ਚਾਲਕ ਨੇ ਅਚਾਨਕ ਕਾਰ ਨੂੰ ਗਲਤ ਦਿਸ਼ਾ `ਚ ਮੋੜਿਆ ਅਤੇ ਇਸ ਨਾਲ ਸੜਕ ਪਾਰ ਕਰ ਰਹੇ ਸਕੂਲੀ ਬੱਚਿਆਂ `ਤੇ ਚੜ੍ਹਾ ਦਿੱਤਾ। ਸਰਕਾਰੀ ਮੀਡੀਆ ਨੇ ਕਿਹਾ ਕਿ ਇਹ ਘਟਨਾ ਪ੍ਰਾਇਮਰੀ ਸਕੂਲ ਕੋਲ ਵਾਪਰੀ ਹੈ। ਜਿਯਾਨਚਾਂਗ ਕਾਊਂਟੀ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ `ਚ ਲੈ ਲਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after fight with wife eccentric husband killed 5 school kids with his vehicle