ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਸਮੂਹਿਕ ਬਲਾਤਕਾਰ ਕਰਨ ਬਾਅਦ ਮਹਿਲਾ ’ਤੇ ਪਾਇਆ ਤੇਜਾਬ, ਵਾਲ ਕੱਟੇ

ਪਾਕਿ ’ਚ ਸਮੂਹਿਕ ਬਲਾਤਕਾਰ ਬਾਅਦ ਮਹਿਲਾ ’ਤੇ ਪਾਇਆ ਤੇਜਾਬ, ਬਾਲ ਕੱਟੇ

ਪਾਕਿਸਤਾਨ ਵਿਚ ਦਰਿੰਦਗੀ ਦੀ ਇਕ ਘਟਨਾ ਸਾਹਮਣੇ ਆਈ ਹੈ। ਇਸ ਵਿਚ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਇਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਕਰਨ ਬਾਅਦ ਉਸ ਉਤੇ ਤੇਜ਼ਾਬ ਸੁੱਟ ਦਿੱਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਮਹਿਲਾ ਦੇ ਵਾਲ ਵੀ ਕੱਟੇ ਸਨ।

 

ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਫਤੇਹਪੁਰ ਵਿਚ 32 ਸਾਲਾ ਮਹਿਲਾ ਦੇ ਘਰ ਵਿਚ ਦੋ ਨਕਾਬਪੋਸ਼ ਬਦਮਾਸ਼ ਦਾਖਲ ਹੋਏ। ਮਹਿਲਾ ਆਪਣੇ ਬੱਚੇ ਨਾਲ ਘਰ ਵਿਚ ਸੋ ਰਹੀ ਸੀ। ਬਦਮਾਸ਼ਾਂ ਨੇ ਬੰਦੂਕ ਦੀ ਨੋਕ ਉਤੇ ਮਹਿਲਾ ਨੂੰ ਬੰਧਕ ਬਣਾਇਆ ਉਸ ਨਾਲ ਬਲਾਤਕਾਰ ਕੀਤਾ। ਦਰਿੰਦਗੀ ਦੀ ਦਾਸਤਾਨ ਇੱਥੇ ਨਹੀਂ ਰੁੱਕੀ, ਬਦਮਾਸ਼ਾਂ ਨੇ ਇਸ ਤੋਂ ਬਾਅਦ ਮਹਿਲਾ ਦੀ ਪਿੱਠ, ਸੱਜੇ ਹੱਥ ਅਤੇ ਪੈਰ ਉਤੇ ਤੇਜਾਬ ਪਾ ਦਿੱਤਾ। ਇਸ ਤੋਂ ਬਾਅਦ ਆਰੋਪੀਆਂ ਨੇ ਮਹਿਲਾ ਦੇ ਵਾਲ ਕੱਟ ਦਿੱਤੇ।

 

ਵਾਰਦਾਤ ਬੰਦੂਕ ਦੀ ਨੌਕ ਉਤੇ ਮਹਿਲਾ ਨੂੰ ਬੰਦੀ ਬਣਾਕੇ ਉਸ ਨਾਲ ਜਬਰਦਸਤੀ ਕੀਤੀ ਅਤੇ ਇਸ ਤੋਂ ਬਾਅਦ ਉਸਦੀ ਪਿੱਠ, ਸੱਜੇ ਅਤੇ ਪੈਰ ਉਤੇ ਤੇਜਾਬ ਪਾਇਆ। ਤੇਜਾਬ ਪਾਉਣ ਬਾਅਦ ਇਨ੍ਹਾਂ ਹਮਲਾਵਾਰਾਂ ਨੇ ਮਹਿਲਾ ਦੇ ਵਾਲ ਵੀ ਕੱਟ ਦਿੱਤੇ।

ਵਾਰਦਾਤ ਨੂੰ ਅੰਜਾਮ ਦੇਣ ਬਾਅਦ ਬਦਮਾਸ਼ ਫਰਾਰ ਹੋ ਗਏ। ਮਹਿਲਾ ਦਾ ਪਤੀ ਕਰਾਚੀ ਵਿਚ ਨੌਕਰੀ ਕਰਦਾ ਹੈ ਅਤੇ ਉਥੇ ਰਹਿੰਦਾ ਹੈ। ਮਹਿਲਾ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After gangrape in Pakistan threw acid on woman cut hair